DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

3 drown as boat capsizes; ਉੱਤਰ ਪ੍ਰਦੇਸ਼: ਚ ਕਿਸ਼ਤੀ ਪਲਟਣ ਕਾਰਨ ਤਿੰਨ ਡੁੱਬੇ

ਸੀਤਾਪੁਰ, 15 ਮਾਰਚ ਇੱਥੋਂ ਦੇ ਰਤਨਗੰਜ ਪਿੰਡ ’ਚ ਅੱਜ ਸ਼ਾਰਦਾ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ ਤਿੰਨ ਵਿਅਕਤੀ ਡੁੱਬ ਗਏ। ਇਹ ਪੀੜਤ 22 ਸਾਲਾ ਦਿਨੇਸ਼ ਗੁਪਤਾ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਿਸ ਦੀ ਹੋਲੀ ਵਾਲੇ ਦਿਨ ਇਸੇ...
  • fb
  • twitter
  • whatsapp
  • whatsapp
Advertisement

ਸੀਤਾਪੁਰ, 15 ਮਾਰਚ

ਇੱਥੋਂ ਦੇ ਰਤਨਗੰਜ ਪਿੰਡ ’ਚ ਅੱਜ ਸ਼ਾਰਦਾ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ ਤਿੰਨ ਵਿਅਕਤੀ ਡੁੱਬ ਗਏ। ਇਹ ਪੀੜਤ 22 ਸਾਲਾ ਦਿਨੇਸ਼ ਗੁਪਤਾ ਦੇ ਸਸਕਾਰ ’ਚ ਸ਼ਾਮਲ ਹੋਣ ਲਈ ਜਾ ਰਹੇ ਸਨ ਜਿਸ ਦੀ ਹੋਲੀ ਵਾਲੇ ਦਿਨ ਇਸੇ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਅੱਜ ਦੁਪਹਿਰ ਜਿਸ ਸਮੇਂ ਇਹ ਹਾਦਸਾ ਵਾਪਰਿਆ ਕਿਸ਼ਤੀ ’ਚ 16 ਜਣੇ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਜੈ (32), ਖੁਸ਼ਬੂ (30) ਤੇ ਕੁਮਕੁਮ (13) ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। -ਪੀਟੀਆਈ

Advertisement

ਗੁਜਰਾਤ: ਦੋ ਬੱਚਿਆਂ ਸਮੇਤ ਚਾਰ ਦੀ ਡੁੱਬਣ ਕਾਰਨ ਮੌਤ

ਭਰੁਚ: ਗੁਜਰਾਤ ਦੇ ਭਰੁਚ ਜ਼ਿਲ੍ਹੇ ’ਚ ਡੁੱਬਣ ਦੇ ਵਾਪਰੇ ਵੱਖ ਵੱਖ ਹਾਦਸਿਆਂ ’ਚ ਦੋ ਬੱਚਿਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਲਾਪਤਾ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਹੋਲੀ ਮੌਕੇ ਪੰਜ ਪਿੰਡਾਂ ’ਚ ਨਰਮਦਾ ਨਦੀ, ਨਹਿਰਾਂ ਤੇ ਝੀਲਾਂ ’ਚ ਨਹਾਉਂਦੇ ਸਮੇਂ ਛੇ ਜਣੇ ਹਾਦਸੇ ਦਾ ਸ਼ਿਕਾਰ ਹੋ ਗਏ। ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਚਾਰ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਦੋ ਅਜੇ ਵੀ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਡੁੱਬਣ ਦੀਆਂ ਘਟਨਾਵਾਂ ਸਮਾਨੀ, ਦਯਾਦਰਾ, ਰਾਹਦਪੋਰ, ਮਕਤਮਪੁਰ ਤੇ ਕੇਲੋਦ ਪਿੰਡਾਂ ’ਚ ਵਾਪਰੀਆਂ ਹਨ। -ਪੀਟੀਆਈ

Advertisement
×