ਉੱਤਰ ਪ੍ਰਦੇਸ਼: ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮਾਮਲੇ ’ਚ ਸੁਣਵਾਈ ਟਲੀ
ਸੁਲਤਾਨਪੁਰ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਸੁਲਤਾਨਪੁਰ ਦੀ ਵਿਸ਼ੇਸ਼ ਐੱਮਪੀ-ਐੱਮਐੱਲਏ ਅਦਾਲਤ ’ਚ ਵਿਚਾਰ ਅਧੀਨ ਮਾਣਹਾਨੀ ਮਾਮਲੇ ਦੀ ਸੁਣਵਾਈ ਅੱਜ ਵਕੀਲ ਦੇ ਦੇਹਾਂਤ ਮਗਰੋਂ ਵਕੀਲਾਂ ਦੇ ਕੰਮ ਤੋਂ ਗ਼ੈਰਹਾਜ਼ਰ ਰਹਿਣ ਕਾਰਨ...
Advertisement
ਸੁਲਤਾਨਪੁਰ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਸੁਲਤਾਨਪੁਰ ਦੀ ਵਿਸ਼ੇਸ਼ ਐੱਮਪੀ-ਐੱਮਐੱਲਏ ਅਦਾਲਤ ’ਚ ਵਿਚਾਰ ਅਧੀਨ ਮਾਣਹਾਨੀ ਮਾਮਲੇ ਦੀ ਸੁਣਵਾਈ ਅੱਜ ਵਕੀਲ ਦੇ ਦੇਹਾਂਤ ਮਗਰੋਂ ਵਕੀਲਾਂ ਦੇ ਕੰਮ ਤੋਂ ਗ਼ੈਰਹਾਜ਼ਰ ਰਹਿਣ ਕਾਰਨ ਟਲ ਗਈ ਹੈ। ਰਾਹੁਲ ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਇੱਥੇ ਦੱਸਿਆ ਕਿ ਐਡਵੋਕੇਟ ਕਮਲ ਸ੍ਰੀਵਾਸਤਵ ਦਾ ਦੇਹਾਂਤ ਹੋਣ ’ਤੇ ਬਾਰ ਐਸੋਸੀਏਸ਼ਨ ਦੇ ਸ਼ੋਕ ਮਤੇ ਕਾਰਨ ਵਕੀਲਾਂ ਨੇ ਅੱਜ ਅਦਾਲਤੀ ਕੰਮ ਨਹੀਂ ਕੀਤਾ। ਇਸ ਕਾਰਨ ਮਾਣਹਾਨੀ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਅਦਾਲਤ ਨੇ ਅਗਲੀ ਸੁਣਵਾਈ ਦੀ ਤਰੀਕ ਇੱਕ ਜੁਲਾਈ ਤੈਅ ਕੀਤੀ ਹੈ। -ਪੀਟੀਆਈ
Advertisement
Advertisement
×