US tariff: ਅਮਰੀਕੀ ਟੈਰਿਫ ਨੇ ਤਾਮਿਲਨਾਡੂ ਦੀ ਬਰਾਮਦ ਨੂੰ ਪ੍ਰਭਾਵਿਤ ਕੀਤਾ: ਸਟਾਲਿਨ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਅੱਜ ਕਿਹਾ ਕਿ ਅਮਰੀਕੀ ਟੈਰਿਫ ਦੇ Indian imports ’ਤੇ 50 ਫ਼ੀਸਦ ਤੱਕ ਵਾਧੇ ਨੇ ਸੂਬੇ ਦੀ ਬਰਾਮਦ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਤਿਰੂਪਪੁਰ ਦੇ ਟੈਕਸਟਾਈਲ ਸੈਕਟਰ Tiruppur's textile sector ਨੂੰ ਲਗਪਗ 3,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਹਜ਼ਾਰਾਂ ਨੌਕਰੀਆਂ ਨੂੰ ਜ਼ੋਖਮ ਵਿੱਚ ਪਾਇਆ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਘਰੇਲੂ ਉਦਯੋਗਾਂ ਅਤੇ ਕਾਮਿਆਂ ਦੀ ਸੁਰੱਖਿਆ ਲਈ ਢਾਂਚਾਗਤ ਸੁਧਾਰ ਲਿਆਉਣ ਦੀ ਅਪੀਲ ਕੀਤੀ।
Tamil Nadu Chief Minister M K Stalin ਨੇ X ਉੱਤੇ ਪੋਸਟ ਵਿੱਚ ਕਿਹਾ, ‘‘"#US Tarif ਦੇ 50 ਫ਼ੀਸਦ ਤੱਕ ਵਾਧੇ ਨੇ ਤਾਮਿਲਨਾਡੂ ਦੇ ਨਿਰਯਾਤ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਖਾਸ ਕਰਕੇ #Tiruppur ਦੇ ਟੈਕਸਟਾਈਲ ਹੱਬ ਨੂੰ, ਜਿਸ ਨਾਲ ਲਗਭਗ 3,000 ਕਰੋੜ ਰੁਪਏ ਦਾ ਵਪਾਰ ਪ੍ਰਭਾਵ ਪਿਆ ਹੈ ਅਤੇ ਹਜ਼ਾਰਾਂ ਨੌਕਰੀਆਂ ਲਈ ਖ਼ਤਰਾ ਪੈਦਾ ਹੋ ਗਿਆ ਹੈ।’’
ਉਨ੍ਹਾਂ ਆਖਿਆ ਕਿ ਉਹ ਉਦਯੋਗਾਂ ਅਤੇ ਕਾਮਿਆਂ ਦੀ ਸੁਰੱਖਿਆ ਲਈ ਤੁਰੰਤ ਰਾਹਤ ਅਤੇ ਢਾਂਚਾਗਤ ਸੁਧਾਰਾਂ ਲਈ ਕੇਂਦਰ ਸਰਕਾਰ ਤੋਂ ਆਪਣੀ ਮੰਗ ਦੁਹਰਾਉਂਦੇ ਹਨ।