US Tariff Issue: ਮੋਦੀ ਦੇਸ਼ ਦੇ ਦੁਸ਼ਮਣ ਬਣ ਗਏ ਹਨ: ਖੜਗੇ
US tariff issue: PM Modi has become 'enemy of the nation', claims Mallikarjun Kharge
ਅਮਰੀਕੀ ਟੈਰਿਫ਼ ਮੁੱਦੇ ਦਾ ਹਵਾਲਾ ਦਿੰਦਿਆਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਦਾਅਵਾ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਦੁਸ਼ਮਣ ਬਣ ਗਏ ਹਨ।
ਖੜਗੇ ਨੇ ਦੋਸ਼ ਲਾਇਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਸਤ ਹੋ ਸਕਦੇ ਹਨ ਪਰ ਕਿ ਮੋਦੀ ‘ਦੇਸ਼ ਦਾ ਦੁਸ਼ਮਣ’ ਬਣ ਗਏ ਹਨ।
ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕਲਬੁਰਗੀ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਅਤੇ ਟਰੰਪ ਇੱਕ ਦੂਜੇ ਲਈ ਚੰਗੇ ਹੋ ਸਕਦੇ ਹਨ ਕਿਉਂਕਿ ਉਹ ਇੱਕ ਦੂਜੇ ਲਈ ਵੋਟਾਂ ਮੰਗਦੇ ਹਨ।
ਖੜਗੇ ਨੇ ਦਾਅਵਾ ਕੀਤਾ ਕਿ ਮੋਦੀ-ਟਰੰਪ ਗੱਠਜੋੜ ਭਾਰਤ ਦੀ ਕੀਮਤ (India's cost)’ਤੇ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ, ‘‘ਡੋਨਾਲਡ ਟਰੰਪ ਅਤੇ ਨਰਿੰਦਰ ਮੋਦੀ ਦੋਸਤ ਹੋ ਸਕਦੇ ਹਨ ਪਰ ਮੋਦੀ ‘ਦੇਸ਼ ਦਾ ਦੁਸ਼ਮਣ’ ਬਣ ਗਏ ਹਨ। ਉਨ੍ਹਾਂ ਨੇ ਮਾਹੌਲ ਖਰਾਬ ਕਰ ਦਿੱਤਾ ਹੈ।
ਅਮਰੀਕੀ ਟੈਰਿਫ ਦੇ ਭਾਰਤ ’ਤੇ ਪ੍ਰਭਾਵ ਬਾਰੇ ਟਿੱਪਣੀ ਕਰਦਿਆਂ ਖੜਗੇ ਨੇ ਦੋਸ਼ ਲਗਾਇਆ,“ਟਰੰਪ ਨੇ ਭਾਰੀ ਟੈਰਿਫ ਲਗਾਇਆ। 50 ਫ਼ੀਸਦ ਟੈਰਿਫ਼ ਤੋਂ ਬਾਅਦ ਉਸ ਨੇ ਸਾਡੇ ਲੋਕਾਂ ਨੂੰ ਤਬਾਹ ਕਰ ਦਿੱਤਾ।” ਉਨ੍ਹਾਂ ਕਿਹਾ, ‘‘ਤੁਸੀਂ ਆਪਣੀ ਵਿਚਾਰਧਾਰ ’ਤੇ ਚੱਲੋ ਅਤੇ ਦੇਸ਼ ਦੇ ਲੋਕਾਂ ਦੀ ਰੱਖਿਆ ਕਰੋ ਕਿਉਂਕਿ ਦੇਸ਼ ਪਹਿਲਾਂ ਹੈ ਅਤੇ ਦੋਸਤੀ ਬਾਅਦ ’ਚ ਆਉਂਦੀ ਹੈ।’’
ਖੜਗੇ ਨੇ ਪ੍ਰਧਾਨ ਮੰਤਰੀ ਨੂੰ ਉਹ ਇਸ ਗੱਲ ਨੂੰ ਸਮਝਣ ਕਿ ਭਾਰਤ ਨੇ ਦਹਾਕਿਆਂ ਤੋਂ ਨਿਰਪੱਖਤਾ ਅਤੇ ਗੁੱਟ-ਨਿਰਲੇਪ non-alignment ਦੀ ਵਿਦੇਸ਼ ਨੀਤੀ ਅਪਣਾਈ ਹੈ ਤੇ ਇਸ (ਮੁਲਕ) ਨੂੰ ਇਸੇ ਰਸਤੇ ’ਤੇ ਅੱਗੇ ਵਧਣਾ ਚਾਹੀਦਾ ਹੈ।
ਇਸ ਦੌੇਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਰਤੀ ਚੋਣ ਕਮਿਸ਼ਨ ’ਤੇ ਮੁੜ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਇਹ ‘ਵੋਟ ਚੋਰੀ ਲਈ ਭਾਜਪਾ ਦਾ ਬੈਕ-ਆਫ਼ਿਸ ਬਣ ਗਿਆ ਹੈ।
ਖੜਗੇ ਨੇ ਐਕਸ ’ਤੇ ਕਿਹਾ, “ਲੜੀ ਨੂੰ ਸਮਝੋ। ਮਈ 2023 ਦੀਆਂ ਕਰਨਾਟਕ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਅਲੰਡ ਹਲਕੇ ਵਿੱਚ ਵੋਟਰਾਂ ਨੂੰ ਵੱਡੇ ਪੱਧਰ ਸੂਚੀ ’ਚੋਂ ਹਟਾਉਣ ਦੀ ਪੋਲ ਖੋਲ੍ਹੀ ਸੀ। ਹਜ਼ਾਰਾਂ ਵੋਟਰਾਂ ਨੂੰ ਫਾਰਮ 7 ਦੀਆਂ ਅਰਜ਼ੀਆਂ ਨੂੰ ਜਾਅਲਸਾਜ਼ੀ ਕਰਕੇ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ ਸੀ। ਫਰਵਰੀ 2023 ਵਿੱਚ, ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਵਿੱਚ 5,994 ਜਾਅਲੀ ਅਰਜ਼ੀਆਂ ਦਾ ਪਤਾ ਲੱਗਾ ਜੋ ਕਿ ਵੋਟਰ ਧੋਖਾਧੜੀ ਦੀ ਵੱਡੀ ਕੋਸ਼ਿਸ਼ ਦਾ ਸਪੱਸ਼ਟ ਸਬੂਤ ਸਨ। ਕਾਂਗਰਸ ਸਰਕਾਰ ਨੇ ਫਿਰ ਸੀਆਈਡੀ ਜਾਂਚ ਦੇ ਹੁਕਮ ਦਿੱਤੇ ਤਾਂ ਜੋ ਮੁਲਜ਼ਮਾਂ ਨੂੰ ਫੜਿਆ ਜਾ ਸਕੇ।”
ਉਨ੍ਹਾਂ ਕਿਹਾ ਪਰ ਇੱਥੇ ਸਮੱਸਿਆ ਇਹ ਹੈ ਕਿ ਜਦੋਂ ਕਿ ਚੋਣ ਕਮਿਸ਼ਨ ਨੇ ਪਹਿਲਾਂ ਧੋਖਾਧੜੀ ਦਾ ਪਤਾ ਲਗਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਦਾ ਕੁਝ ਹਿੱਸਾ ਸਾਂਝਾ ਕੀਤਾ ਸੀ , ਹੁਣ ਇਸ ਨੇ ਮਹੱਤਵਪੂਰਨ ਜਾਣਕਾਰੀ ਨੂੰ ਲੁਕਾ ਦਿੱਤਾ ਹੈ ਅਤੇ ਕਮਿਸ਼ਨ ਵੋਟ ਚੋਰੀ ਦੇ ਪਿੱਛੇ ਲੋਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਚਾ ਰਿਹਾ ਹੈ।
ਖੜਗੇ ਨੇ ਸਵਾਲ ਕੀਤਾ, “ਚੋਣ ਕਮਿਸ਼ਨ ਨੇ ਅਚਾਨਕ ਮਹੱਤਵਪੂਰਨ ਸਬੂਤ ਕਿਉਂ ਰੋਕ ਦਿੱਤੇ? ਇਹ ਕਿਸ ਨੂੰ ਬਚਾ ਰਿਹਾ ਹੈ? ਭਾਜਪਾ ਦੇ ਵੋਟ ਚੋਰੀ ਵਿਭਾਗ ਨੂੰ? ਕੀ ਚੋਣ ਕਮਿਸਨ ਸੀਆਈਡੀ (CID) ਜਾਂਚ ਨੂੰ ਪਟੜੀ ਤੋਂ ਉਤਾਰਨ ਲਈ ਭਾਜਪਾ ਦੇ ਦਬਾਅ ਹੇਠ ਝੁਕ ਰਿਹਾ ਹੈ?”
ਲੋਕਤੰਤਰੀ ਅਧਿਕਾਰਾਂ ਦੀ ਮਹੱਤਤਾ ਨੂੰ ਦੁਹਰਾਉਂਦੇ ਹੋਏ ਖੜਗੇ ਨੇ ਸਿੱਟਾ ਕੱਢਿਆ, “ਵਿਅਕਤੀ ਦੇ ਵੋਟ ਦੇ ਅਧਿਕਾਰ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ। ਭਾਰਤੀ ਲੋਕਤੰਤਰ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ।”