US: students facing visa issues: ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਸਬੰਧੀ ਸਮੱਸਿਆਵਾਂ
ਅਮਰੀਕਾ ਵਿੱਚ ਭਾਰਤੀ ਅਧਿਕਾਰੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਨ: ਵਿਦੇਸ਼ ਮੰਤਰਾਲਾ
Advertisement
ਨਵੀਂ ਦਿੱਲੀ, 17 ਅਪਰੈਲ
ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਅਮਰੀਕਾ ਵਿਚ ਭਾਰਤੀ ਅਧਿਕਾਰੀ ਵਿਦਿਆਰਥੀ ਦੇ ਵੀਜ਼ਾ ਰੱਦ ਕਰਨ ਅਤੇ ਵੀਜ਼ਿਆਂ ਦੀ ਮਿਆਦ ਵਧਾਉਣ ਨਾਲ ਸਬੰਧਤ ਮੁੱਦਿਆਂ ਵਿਚ ਸਹਾਇਤਾ ਕਰਨ ਲਈ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿਚ ਹਨ। ਇਹ ਜਾਣਕਾਰੀ ਭਾਰਤੀ ਵਿਦੇਸ਼ ਵਿਭਾਗ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਹ ਟਿੱਪਣੀ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕੀਤੇ ਜਾਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਆਈ ਹੈ।
Advertisement
ਜੈਸਵਾਲ ਨੇ ਕਿਹਾ, ‘ਸਾਨੂੰ ਪਤਾ ਹੈ ਕਿ ਕਈ ਭਾਰਤੀ ਵਿਦਿਆਰਥੀਆਂ ਨੇ ਉਨ੍ਹਾਂ ਦੇ ਐਫ-1 ਵੀਜ਼ਾ ਸਥਿਤੀ ਬਾਰੇ ਅਮਰੀਕੀ ਸਰਕਾਰ ਨਾਲ ਸੰਚਾਰ ਕੀਤਾ ਹੈ, ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਸਾਡਾ ਦੂਤਾਵਾਸ ਅਤੇ ਕੌਂਸਲੇਟ ਸਹਾਇਤਾ ਪ੍ਰਦਾਨ ਕਰਨ ਲਈ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਨ।’
Advertisement
×