ਅਮਰੀਕਾ ਵੱਲੋਂ ਚਾਬਹਾਰ ਬੰਦਰਗਾਹ ਪ੍ਰਾਜੈਕਟ ਲਈ ਭਾਰਤ ਨੂੰ 6 ਮਹੀਨਿਆਂ ਲਈ ਪਾਬੰਦੀਆਂ ਤੋਂ ਛੋਟ
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਚਾਬਹਾਰ ਬੰਦਰਗਾਹ ਪ੍ਰਾਜੈਕਟ ’ਤੇ ਅਮਰੀਕੀ ਪਾਬੰਦੀਆਂ ਤੋਂ ਭਾਰਤ ਨੂੰ ਛੇ ਮਹੀਨਿਆਂ ਦੀ ਛੋਟ (waiver) ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਵੀ ਕਿਹਾ ਕਿ ਵਪਾਰ ਸਮਝੌਤੇ ਲਈ...
Advertisement
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਨੇ ਚਾਬਹਾਰ ਬੰਦਰਗਾਹ ਪ੍ਰਾਜੈਕਟ ’ਤੇ ਅਮਰੀਕੀ ਪਾਬੰਦੀਆਂ ਤੋਂ ਭਾਰਤ ਨੂੰ ਛੇ ਮਹੀਨਿਆਂ ਦੀ ਛੋਟ (waiver) ਦਿੱਤੀ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇਹ ਵੀ ਕਿਹਾ ਕਿ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਭਾਰਤ ਦੀ ਗੱਲਬਾਤ ਜਾਰੀ ਹੈ।
ਮੀਡੀਆ ਬ੍ਰੀਫਿੰਗ ਵਿੱਚ ਉਨ੍ਹਾਂ ਕਿਹਾ ਕਿ ਭਾਰਤ ਰੂਸੀ ਤੇਲ ਕੰਪਨੀਆਂ ’ਤੇ ਹਾਲ ਹੀ ਵਿੱਚ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਿਹਾ ਹੈ।
Advertisement
ਉਨ੍ਹਾਂ ਕਿਹਾ, "ਅਸੀਂ ਰੂਸੀ ਤੇਲ ਕੰਪਨੀਆਂ 'ਤੇ ਹਾਲ ਹੀ ਵਿੱਚ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੇ ਹਾਂ। ਸਾਡੇ ਫੈਸਲੇ ਕੁਦਰਤੀ ਤੌਰ ’ਤੇ ਵਿਸ਼ਵ ਬਾਜ਼ਾਰ ਦੇ ਬਦਲਦੇ ਰੁਝਾਨਾਂ ਨੂੰ ਧਿਆਨ ਵਿੱਚ ਰੱਖਦੇ ਹਨ।"
Advertisement
ਜੈਸਵਾਲ ਨੇ ਅੱਗੇ ਕਿਹਾ, ‘‘ਊਰਜਾ ਸਰੋਤ ਦੇ ਵੱਡੇ ਸਵਾਲ ’ਤੇ ਸਾਡਾ ਰੁਖ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਇਸ ਯਤਨ ਵਿੱਚ ਅਸੀਂ ਆਪਣੇ 1.4 ਬਿਲੀਅਨ ਲੋਕਾਂ ਦੀ ਊਰਜਾ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਸਰੋਤਾਂ ਤੋਂ ਕਿਫਾਇਤੀ ਊਰਜਾ ਨੂੰ ਸੁਰੱਖਿਅਤ ਕਰਨ ਦੀ ਲੋੜ ਰਾਹੀਂ ਸੇਧਿਤ ਹਾਂ।’’
Advertisement
×

