ਸੰਸਦ ’ਚ ਮਨੀਪੁਰ ਮਾਮਲੇ ’ਤੇ ਹੰਗਾਮਾ: ਰਾਜ ਸਭਾ ਤੇ ਲੋਕ ਸਭਾ ਸਾਰੇ ਦਿਨ ਲਈ ਉਠਾਏ
ਨਵੀਂ ਦਿੱਲੀ, 31 ਜੁਲਾਈ ਮਨੀਪੁਰ ’ਚ ਹਿੰਸਾ ਦੇ ਮਾਮਲੇ ’ਤੇ ਰਾਜ ਸਭਾ ਵਿੱਚ ਅੱਜ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ, ਜਿਸ ਕਾਰਨ ਉਪਰਲੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 12.20 ਵਜੇ ਦੇ ਕਰੀਬ 2 ਵਜੇ ਤੱਕ ਲਈ ਇਕ...
Advertisement
ਨਵੀਂ ਦਿੱਲੀ, 31 ਜੁਲਾਈ
ਮਨੀਪੁਰ ’ਚ ਹਿੰਸਾ ਦੇ ਮਾਮਲੇ ’ਤੇ ਰਾਜ ਸਭਾ ਵਿੱਚ ਅੱਜ ਵੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਨੇ ਹੰਗਾਮਾ ਕੀਤਾ, ਜਿਸ ਕਾਰਨ ਉਪਰਲੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 12.20 ਵਜੇ ਦੇ ਕਰੀਬ 2 ਵਜੇ ਤੱਕ ਲਈ ਇਕ ਵਾਰ ਮੁੜ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਬਾਅਦ ਸਦਨ ਸਾਢੇ ਤਿੰਨ ਵਜੇ ਤੱਕ ਉਠਾਅ ਦਿੱਤਾ ਗਿਆ। ਜਦੋਂ ਸਦਨ ਮੁੜ ਜੁੜਿਆ ਤਾਂ ਹੰਗਾਮਾ ਜਾਰੀ ਰਿਹਾ ਤੇ ਰਾਜ ਸਭਾ ਸਾਰੇ ਦਿਨ ਲਈ ਉਠਾਅ ਦਿੱਤੀ ਗਈ ਇਸ ਦੌਰਾਨ ਮਨੀਪੁਰ ਮੁੱਦੇ 'ਤੇ ਲੋਕ ਸਭਾ 'ਚ ਹੰਗਾਮਾ ਜਾਰੀ ਰਹਿਣ ਕਾਰਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕਰੀਬ 15 ਮਿੰਟ ਬਾਅਦ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਹੰਗਾਮਾ ਜਾਰੀ ਰਹਿਣ ਕਾਰਨ ਸਦਨ ਨੂੰ ਬਾਕੀ ਦਿਨ ਲਈ ਉਠਾਅ ਦਿੱਤਾ ਗਿਆ।
Advertisement
Advertisement
Advertisement
×