ਪੱਛਮੀ ਬੰਗਾਲ ਵਿਧਾਨ ਸਭਾ ’ਚ ਹੰਮਾਗਾ; ਚੀਫ਼ ਵ੍ਹਿਪ ਮੁਅੱਤਲ; ਬਾਹਰ ਜਾਣ ਤੋਂ ਇਨਕਾਰ ਕਰਨ ’ਤੇ ਮਾਰਸ਼ਲਾਂ ਨੇ ਬਾਹਰ ਕੱਢਿਆ
ਪੱਛਮੀ ਬੰਗਾਲ ਵਿਧਾਨ ਸਭਾ ਵਿਚ ਅੱਜ ਪਰਵਾਸੀਆਂ ਦੇ ਮਾਮਲੇ ਵਿਚ ਹੰਗਾਮਾ ਹੋਇਆ। ਵਿਧਾਨ ਸਭਾ ਵਿਚ ਮੁੱਖ ਮੰਤਰੀ ਮਮਤਾ ਬੈਨਰਜੀ ਇਕ ਪ੍ਰਸਤਾਵ ’ਤੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਸੂਬਾ ਸਰਕਾਰ ਪਰਵਾਸੀਆਂ ਖ਼ਿਲਾਫ਼ ਜ਼ੁਲਮ ਕਰ ਰਹੀ ਹੈ। ਇਸ ਦੌਰਾਨ ਭਾਜਪਾ ਦੀ ਅਗਵਾਈ ਵਾਲੇ ਵਿਧਾਇਕ ਸਦਨ ਦਰਮਿਆਨ ਆ ਗਏ। ਉਨ੍ਹਾਂ ਸੁਬੇਂਦੂ ਅਧਿਕਾਰੀ ਦੀ ਮੁਅੱਤਲੀ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਦੌਰਾਨ ਟੀਐਮਸੀ ਵਿਧਾਇਕਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੇ ਚਲੇ ਗਏ। ਇਸ ਦੌਰਾਨ ਸਪੀਕਰ ਨੇ ਵਿਧਾਨ ਸਭਾ ਵਿਚ ਹੰਗਾਮਾ ਕਰਨ ਦੇ ਦੋਸ਼ ਹੇਠ ਚੀਫ ਵ੍ਹਿਪ ਸ਼ੰਕਰ ਘੋਸ਼ ਨੂੰ ਮੁਅੱਤਲ ਕਰ ਦਿੱਤਾ ਪਰ ਉਨ੍ਹਾਂ ਨੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਕਰ ਕੇ ਵਿਰੋਧ ਪ੍ਰਗਟਾਉਣ ਵਾਲੇ ਭਾਜਪਾ ਵ੍ਹਿਪ ਨੂੰ ਮਾਰਸ਼ਲਾਂ ਨੇ ਸਦਨ ਵਿਚੋਂ ਬਾਹਰ ਕੱਢ ਦਿੱਤਾ ਪਰ ਬਾਹਰ ਲਿਜਾਣ ਵੇਲੇ ਉਹ ਬੇਹੋਸ਼ ਹੋ ਗਏ । ਇਸ ਦੌਰਾਨ ਸਰਕਾਰ ਨੇ ਚਾਰ ਹੋਰ ਵਿਧਾਇਕਾਂ ਨੂੰ ਵੀ ਮੁਅੱਤਲ ਕਰ ਦਿੱਤਾ। ਭਾਜਪਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਹੀ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਦੀ ਸਰਕਾਰ ’ਤੇ ਵੋਟ ਚੋਰੀ ਕਰਨ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਸਦਨ ਵਿਚ ਨਾਅਰੇ ਵੀ ਲਾਏ।