ਮਨੀਪੁਰ ਦੇ ਵੀਡੀਓ ਕਾਂਡ ਕਾਰਨ ਸੰਸਦ ’ਚ ਹੰਗਾਮਾ: ਲੋਕ ਸਭਾ ਤੇ ਰਾਜ ਸਭਾ ਸਾਰੇ ਦਿਨ ਲਈ ਉਠੇ
ਨਵੀਂ ਦਿੱਲੀ, 20 ਜੁਲਾਈ ਸੰਸਦ ਦੇ ਮੌਨਸੂਨ ਸੈਸ਼ਨ ਦਾ ਪਹਿਲਾ ਦਿਨ ਕਾਫ਼ੀ ਹੰਗਾਮਾ ਭਰਪੂਰ ਰਿਹਾ ਤੇ ਮਨੀਪੁਰ ਘਟਨਾ ਤੋਂ ਨਾਰਾਜ਼ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਅੱਜ ਬਾਅਦ ਦੁਪਹਿਰ ਬਾਕੀ ਸਾਰੇ ਦਿਨ ਲਈ ਉਠਾਅ ਦਿੱਤੀ ਗਈ। ਇਸ ਤੋਂ ਪਹਿਲਾਂ...
Advertisement
ਨਵੀਂ ਦਿੱਲੀ, 20 ਜੁਲਾਈ
ਸੰਸਦ ਦੇ ਮੌਨਸੂਨ ਸੈਸ਼ਨ ਦਾ ਪਹਿਲਾ ਦਿਨ ਕਾਫ਼ੀ ਹੰਗਾਮਾ ਭਰਪੂਰ ਰਿਹਾ ਤੇ ਮਨੀਪੁਰ ਘਟਨਾ ਤੋਂ ਨਾਰਾਜ਼ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਅੱਜ ਬਾਅਦ ਦੁਪਹਿਰ ਬਾਕੀ ਸਾਰੇ ਦਿਨ ਲਈ ਉਠਾਅ ਦਿੱਤੀ ਗਈ। ਇਸ ਤੋਂ ਪਹਿਲਾਂ ਸਵੇਰੇ ਇਸ ਨੂੰ ਮੁਲਤਵੀ ਕੀਤਾ ਗਿਆ। ਬਾਅਦ ਦੁਪਹਿਰ 2 ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਹਾਲਾਤ ਪਹਿਲਾਂ ਵਾਲੇ ਰਹੇ ਤੇ ਪੰਜ ਮਿੰਟਾਂ ਦੇ ਅੰਦਰ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਦੂਜੇ ਪਾਸੇ ਮਨੀਪੁਰ ਹਿੰਸਾ 'ਤੇ ਨਿਯਮ 267 ਦੇ ਤਹਿਤ ਚਰਚਾ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਬਾਅਦ ਦੁਪਹਿਰ 2.08 ਵਜੇ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਇਸ ਤੋਂ ਪਹਿਲਾਂ ਵੀ ਹੰਗਾਮੇ ਕਾਰਨ ਸਦਨ ’ਚ ਕੰਮ ਨਹੀਂ ਹੋਇਆ।
Advertisement
Advertisement
Advertisement
×


