ਯੂਪੀਆਈ ਲੈਣ-ਦੇਣ ਦੀ ਰਫ਼ਤਾਰ ਹੋਵੇਗੀ ਹੋਰ ਤੇਜ਼
ਨਵੀਂ ਦਿੱਲੀ: ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨਪੀਸੀਆਈ) ਵੱਲੋਂ ਭੁਗਤਾਨਾਂ ਲਈ ਪ੍ਰਤੀਕਿਰਿਆ ਸਮਾਂ 10 ਸੈਕਿੰਡਾਂ ਤੱਕ ਘਟਾਉਣ ਦੇ ਹੁਕਮ ਨਾਲ ਯੂਪੀਆਈ ਮੰਚਾਂ ਰਾਹੀਂ ਲੈਣ-ਦੇਣ ਹੋਰ ਤੇਜ਼ ਹੋਣ ਜਾ ਰਹੇ ਹਨ। ਯੂਪੀਆਈ ਰੀਅਲ-ਟਾਈਮ (ਉਸੇ ਵੇਲੇ) ਅਦਾਇਗੀ ਪ੍ਰਣਾਲੀ ਹੈ, ਜੋ ਐੱਨਪੀਸੀਆਈ ਵੱਲੋਂ ਮੋਬਾਈਲਾਂ ਰਾਹੀਂ ਅੰਤਰ-ਬੈਂਕ ਲੈਣ-ਦੇਣ ਦੀ ਸਹੂਲਤ ਲਈ ਵਿਕਸਤ ਕੀਤੀ ਗਈ ਹੈ। ਐੱਨਪੀਸੀਆਈ ਦੇ ਸਰਕੁਲਰ ਅਨੁਸਾਰ ਪੈਸੇ ਟ੍ਰਾਂਸਫਰ, ਸਟੇਟਸ ਜਾਂਚ ਅਤੇ ਰਿਵਰਸਲ ਸਮੇਤ ਲੈਣ-ਦੇਣ ਹੁਣ 30 ਸੈਕਿੰਡਾਂ ਦੇ ਮੁਕਾਬਲੇ 10 ਤੋਂ 15 ਸੈਕਿੰਡਾਂ ਵਿੱਚ ਪੂਰੇ ਹੋਣਗੇ। 16 ਜੂਨ ਤੋਂ ਪ੍ਰਭਾਵੀ ਯੂਪੀਆਈ ਭੁਗਤਾਨ ’ਚ ਪਤੇ ਨੂੰ ਪ੍ਰਮਾਣਿਤ ਕਰਨ ਲਈ ਲੱਗਣ ਵਾਲਾ ਸਮਾਂ ਹੁਣ 10 ਸੈਕਿੰਡ ਲੱਗੇਗਾ। -ਪੀਟੀਆਈ