ਯੂਪੀ: ਗੂਗਲ ਮੈਪ ਕਾਰਨ ਕਾਰ ਛੱਪੜ ’ਚ ਡਿੱਗੀ
ਗੂਗਲ ਮੈਪ ’ਤੇ ਭਰੋਸਾ ਕਰਦਿਆਂ ਮੋਡ਼ ਕੱਟਿਆ ਤੇ ਕਾਰ ਸਿੱਧੀ ਛੱਪਡ਼ ’ਚ ਡਿੱਗੀ
Advertisement
Misguided' by Google Mapsਮੇਰਠ ਤੋਂ ਅੰਬਾਲਾ ਆ ਰਹੀ ਇਕ ਕਾਰ ਗੂਗਲ ਮੈਪ ਕਾਰਨ ਛੱਪੜ ਵਿਚ ਡਿੱਗ ਗਈ। ਜਾਣਕਾਰੀ ਅਨੁਸਾਰ ਚਾਰ ਦੋਸਤ ਮੰਦਰ ਦੇ ਦਰਸ਼ਨਾਂ ਲਈ ਲਈ ਜਾ ਰਹੇ ਸਨ। ਉਨ੍ਹਾਂ ਨੇ ਗੂਗਲ ਮੈਪ ਲਾਇਆ ਤੇ ਗੂਗਲ ਦੀ ਅਗਵਾਈ ਵਿਚ ਚਲਦੇ ਗਏ ਤੇ ਅੱਗੇ ਛੱਪੜ ਆ ਗਿਆ। ਇਸ ਦੌਰਾਨ ਕਾਰ ਛੱਪੜ ’ਚ ਡਿੱਗ ਗਈ ਪਰ ਉਹ ਵਾਲ-ਵਾਲ ਬਚ ਗਏ।
Advertisement
ਇਹ ਘਟਨਾ ਸਰਸਾਵਾ ਪੁਲੀਸ ਸਟੇਸ਼ਨ ਅਧੀਨ ਵਾਪਰੀ ਜਦੋਂ ਨੌਜਵਾਨਾਂ ਨੇ ਗੂਗਲ ਮੈਪ ’ਤੇ ਭਰੋਸਾ ਕਰਦੇ ਹੋਏ ਸਿਰੋਹੀ ਪੈਲੇਸ ਦੇ ਨੇੜੇ ਇੱਕ ਸੜਕ ’ਤੇ ਆਪਣੀ ਕਾਰ ਮੋੜ ਦਿੱਤੀ ਜੋ ਸਿੱਧਾ ਛੱਪੜ ਵਿੱਚ ਜਾ ਡਿੱਗੀ।
ਸਥਾਨਕ ਐੱਸਐੱਚਓ ਵਿਨੋਦ ਕੁਮਾਰ ਨੇ ਦੱਸਿਆ ਕਿ ਚਾਰੋਂ ਜਣਿਆਂ ਨੇ ਡੁੱਬਦੀ ਕਾਰ ਦੀਆਂ ਖਿੜਕੀਆਂ ਰਾਹੀਂ ਜਾਨ ਬਚਾਈ।
Advertisement
×