UP-BIKE-ACCIDENT ਆਗਰਾ ਵਿਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿਚ ਪੰਜ ਹਲਾਕ, 6ਵੇਂ ਦੀ ਹਾਲਤ ਨਾਜ਼ੁਕ
5 killed in collision between two motorcycles in Agra
ਆਗਰਾ, 2 ਮਾਰਚ
ਇਥੇ ਬੀਤੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 6ਵੇਂ ਦੀ ਹਾਲਤ ਨਾਜ਼ੁਕ ਹੈ ਤੇ ਉਹ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਪੁਲੀਸ ਨੇ ਕਿਹਾ ਕਿ ਸ਼ਨਿੱਚਰਵਾਰ ਰਾਤ ਨੂੰ ਹੋਏ ਹਾਦਸੇ ਮੌਕੇ ਸਪਲੈਂਡਰ ਬਾਈਕ ’ਤੇ ਚਾਰ ਜਣੇ ਜਦੋਂਕਿ ਬੁਲੇਟ ਮੋਟਰਸਾਈਕਲ ’ਤੇ ਦੋ ਵਿਅਕਤੀ ਸਵਾਰ ਸਨ। ਸਪਲੈਂਡਰ ਸਵਾਰਾਂ ਦੀ ਪਛਾਣ ਭਗਵਾਨ ਦਾਸ (35), ਵਕੀਲ (35), ਰਾਮ ਸਵਰੂਪ (28) ਅਤੇ ਸੋਨੂ (30) ਵਜੋਂ ਹੋਈ ਤੇ ਇਹ ਸਾਰੇ ਸਈਆਂ ਇਲਾਕੇ ਦੇ ਵਸਨੀਕ ਹਨ। ਜਦੋਂ ਹਾਦਸਾ ਹੋਇਆ ਉਹ ਇਕ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਤੇ ਇਨ੍ਹਾਂ ਚਾਰਾਂ ਦੀ ਮੌਕੇ ’ਤੇ ਮੌਤ ਹੋ ਗਈ।
ਬੁਲੇਟ ਸਵਾਰ ਦੋ ਜਣਿਆਂ ਵਿਚੋਂ ਕਰਨ (17) ਨੇ ਵੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ ਜਦੋਂਕਿ ਕਿਸ਼ਨਵੀਰ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇੰਸਪੈਕਟਰ ਰਾਜਵੀਰ ਸਿੰਘ ਨੇ ਕਿਹਾ, ‘‘ਹਾਦਸੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਉਨ੍ਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਕ ਜ਼ਖ਼ਮੀ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।’’-ਪੀਟੀਆਈ