DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰੀ ਮੰਤਰੀ ਨੇ ਜਹਾਜ਼ ਦੀ ‘ਟੁੱਟੀ ਅਤੇ ਦਬੀ’ ਸੀਟ ’ਤੇ ਬੈਠ ਕੇ ਕੀਤਾ ਸਫ਼ਰ, ਏਅਰ ਇੰਡੀਆ ਦੀ ਨਿੰਦਾ ਕੀਤੀ

Shivraj Singh Chouhan slams Air India over 'broken' seat on flight
  • fb
  • twitter
  • whatsapp
  • whatsapp
Advertisement

ਭੋਪਾਲ, 22 ਫਰਵਰੀ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ (Shivraj Singh Chouhan) ਨੇ ਸ਼ਨਿੱਚਰਵਾਰ ਨੂੰ "ਟੁੱਟੀ ਅਤੇ ਦਬੀ" ਸੀਟ ਅਲਾਟ ਕਰਨ ਲਈ ਨੂੰ ਏਅਰ ਇੰਡੀਆ (Air India) ਦੀ ਨਿੰਦਾ ਕੀਤੀ। ਉਨ੍ਹਾਂ ਇਸਨੂੰ ਅਨੈਤਿਕ ਕਰਾਰ ਦਿੰਦਿਆ ਕਿਹਾ ਏਅਰਲਾਈਨ (Air India)ਯਾਤਰੀਆਂ ਤੋਂ ਪੂਰਾ ਕਿਰਾਇਆ ਵਸੂਲਦੀ ਹੈ ਅਤੇ ਫਿਰ ਉਨ੍ਹਾਂ ਨੂੰ ਨੁਕਸਾਨੀਆਂ ਸੀਟਾਂ ’ਤੇ ਬੈਠਣ ਲਈ ਮਜਬੂਰ ਕਰਦੀ ਹੈ।

Advertisement

ਚੌਹਾਨ (Shivraj Singh Chouhan) ਨੇ ‘ਐਕਸ’ ’ਤੇ ਆਪਣਾ ਅਨੁਭਵ ਸਾਂਝਾ ਕੀਤਾ ਜਿਸ ਤੋਂ ਬਾਅਦ ਏਅਰ ਇੰਡੀਆ(Air India) ਨੇ ਅਸੁਵਿਧਾ ਲਈ ਮੁਆਫੀ ਮੰਗੀ। ਚੌਹਾਨ ਨੇ ਕਿਹਾ ਕਿ ਉਹ ਪੂਸਾ ਵਿਚ ਕਿਸਾਨ ਮੇਲੇ ਦਾ ਉਦਘਾਟਨ ਕਰਨ, ਕੁਰੂਕਸ਼ੇਤਰ ’ਚ ਕੁਦਰਤੀ ਖੇਤੀ ਮਿਸ਼ਨ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਅਤੇ ਚੰਡੀਗੜ੍ਹ ਵਿੱਚ ਕਿਸਾਨ ਸੰਗਠਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਭੋਪਾਲ ਤੋਂ ਦਿੱਲੀ ਜਾ ਰਹੇ ਸਨ। ਉਹ ਏਅਰ ਇੰਡੀਆ (Air India) ਦੀ ਉਡਾਣ AI436 ਵਿੱਚ ਸਵਾਰ ਹੋਏ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ (Shivraj Singh Chouhan) ਨੇ ਲਿਖਿਆ, ‘‘ਮੈਨੂੰ ਸੀਟ ਨੰਬਰ 8-ਸੀ ਅਲਾਟ ਕੀਤਾ ਗਿਆ ਸੀ। ਜਦੋਂ ਮੈਂ ਆਪਣੀ ਸੀਟ ’ਤੇ ਪਹੁੰਚ ਕੇ ਬੈਠ ਗਿਆ ਤਾਂ ਮੈਂ ਦੇਖਿਆ ਕਿ ਇਹ ਟੁੱਟੀ ਹੋਈ ਸੀ ਅਤੇ ਦਬੀ ਹੋਈ ਸੀ, ਬੈਠਣ ਲਈ ਠੀਕ ਨਹੀਂ ਸੀ।’’ ਚੌਹਾਨ ਨੇ ਦਾਅਵਾ ਕੀਤਾ ਕਿ ਜਹਾਜ਼ ਦੀਆਂ ਕਈ ਸੀਟਾਂ ਇਸੇ ਤਰ੍ਹਾਂ ਦੀ ਹਾਲਤ ਵਿੱਚ ਸਨ। ਉਨ੍ਹਾਂ ਕਿਹਾ, ‘‘ਸਾਥੀ ਯਾਤਰੀਆਂ ਮੈਨੂੰ ਉਨ੍ਹਾਂ ਨਾਲ ਸੀਟ ਦੀ ਅਦਲਾ-ਬਦਲੀ ਕਰਨ ਲਈ ਕਿਹਾ, ਪਰ ਮੈਂ ਆਪਣੇ ਆਰਾਮ ਲਈ ਆਪਣੇ ਕਿਸੇ ਵੀ ਦੋਸਤ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਉਸੇ ਸੀਟ ’ਤੇ ਆਪਣੀ ਯਾਤਰਾ ਪੂਰੀ ਕਰਨ ਦਾ ਫੈਸਲਾ ਕੀਤਾ।’’

(Shivraj Singh Chouhan) ਚੌਹਾਨ ਨੇ ਕਿਹਾ ਕਿ ‘‘ਉਸ ਨੇ ਸੋਚਿਆ ਸੀ ਕਿ ਟਾਟਾ ਮੈਨੇਜਮੈਂਟ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਏਅਰ ਇੰਡੀਆ (Air India) ਦੀ ਸੇਵਾ ’ਚ ਸੁਧਾਰ ਹੋਵੇਗਾ, ਪਰ ਉਹ ਗਲਤ ਸੀ।’’ ਚੌਹਾਨ ਨੇ ਅੱਗੇ ਪੁੱਛਿਆ ਕਿ ਕੀ ਏਅਰ ਇੰਡੀਆ ਪ੍ਰਬੰਧਨ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇਗਾ ਕਿ ਭਵਿੱਖ ਵਿੱਚ ਕਿਸੇ ਵੀ ਯਾਤਰੀ ਨੂੰ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਜਾਂ ਇਹ ਯਾਤਰੀਆਂ ਦੀ ਆਪਣੀ ਮੰਜ਼ਿਲ 'ਤੇ ਪਹੁੰਚਣ ਦੀ ਤਾਕੀਦ ਦਾ ਸ਼ੋਸ਼ਣ ਕਰਨਾ ਜਾਰੀ ਰੱਖੇਗਾ? ਚੌਹਾਨ ਦੇ ਟਵੀਟ ਦਾ ਨੋਟਿਸ ਲੈਂਦਿਆਂ ਏਅਰ ਇੰਡੀਆ (Air India) ਨੇ ਜਵਾਬ ਦਿੱਤਾ ਅਤੇ ਮੁਆਫੀ ਮੰਗੀ। -ਪੀਟੀਆਈ

Advertisement
×