ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂਕੇ; ਭਾਰਤ ਵਿੱਚ ਕੈਂਪਸਾਂ ਅਤੇ ਫ਼ੌਜੀ ਸਹਿਯੋਗ ਦਾ ਕੀਤਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਵੱਲੋਂ ਮੁੰਬਈ ਵਿੱਚ ਦੁਵੱਲੀ ਮੀਟਿੰਗ
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਯੂਕੇ ਵਿੱਚ ਹੋਰ ਬਾਲੀਵੁੱਡ ਫ਼ਿਲਮਾਂ ਬਣਾਉਣ ਲਈ ਇੱਕ ਸੌਦੇ ਦਾ ਐਲਾਨ ਕੀਤਾ। ਮੀਟਿੰਗ ਤੋਂ ਬਾਅਦ ਸਟਾਰਮਰ ਨਾਲ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂਕੇ ਵਿਚਕਾਰ ਤਕਨਾਲੋਜੀ ਭਾਈਵਾਲੀ ਵਿੱਚ ਬੇਅੰਤ ਸਮਰੱਥਾ ਹੈ।
ਮੋਦੀ ਨੇ ਕਿਹਾ, ‘‘ਅਸੀਂ ਯੂਕੇ ਦੀ ਉਦਯੋਗਿਕ ਮੁਹਾਰਤ ਅਤੇ ਖੋਜ ਤੇ ਵਿਕਾਸ (R&D) ਨੂੰ ਭਾਰਤ ਦੀ ਪ੍ਰਤਿਭਾ ਅਤੇ ਪੈਮਾਨੇ ਨਾਲ ਜੋੜਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।’’
ਨਾਜ਼ੁਕ ਖਣਿਜ (ਜੋ ਕਿ ਫ਼ੌਜੀ ਵਰਤੋਂ ਸਮੇਤ ਸਾਰੀਆਂ ਇਲੈਕਟ੍ਰਾਨਿਕ ਵਸਤੂਆਂ ਵਿੱਚ ਵਰਤੇ ਜਾਂਦੇ ਹਨ) ਬਾਰੇ ਮੋਦੀ ਨੇ ਐਲਾਨ ਕਰਦਿਆਂ ਕਿਹਾ, ‘‘ਅਸੀਂ ਵਿਸ਼ੇਸ਼ ਖਣਿਜਾਂ ’ਤੇ ਸਹਿਯੋਗ ਲਈ ਇੱਕ ਇੰਡਸਟਰੀ ਗਿਲਡ ਅਤੇ ਇੱਕ ਸਪਲਾਈ ਚੇਨ ਆਬਜ਼ਰਵੇਟਰੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਸੈਟੇਲਾਈਟ ਕੈਂਪਸ ਆਈਐੱਸਐੱਮ ਧਨਬਾਦ ਵਿੱਚ ਸਥਿਤ ਹੋਵੇਗਾ।’’
ਸਟਾਰਮਰ ਨੇ ਆਪਣੇ ਵੱਲੋਂ ਮੌਜੂਦਾ ਭਾਰਤ-ਯੂਕੇ ‘ਤਕਨਾਲੋਜੀ ਸੁਰੱਖਿਆ ਪਹਿਲਕਦਮੀ’ ਦਾ ਜ਼ਿਕਰ ਕੀਤਾ ਅਤੇ ਕਿਹਾ, "ਯੂਕੇ ਅਤੇ ਭਾਰਤ ਤਕਨਾਲੋਜੀ ਅਤੇ ਨਵੀਨਤਾ ਵਿੱਚ ਵਿਸ਼ਵ ਨੇਤਾਵਾਂ ਵਜੋਂ ਨਾਲ-ਨਾਲ ਖੜ੍ਹੇ ਹਨ।"
ਦੋਵਾਂ ਨੇਤਾਵਾਂ ਨੇ 'ਇੰਡੀਆ-ਯੂਕੇ ਆਫਸ਼ੋਰ ਵਿੰਡ ਟਾਸਕ ਫੋਰਸ' ਅਤੇ 'ਕਲਾਈਮੇਟ ਟੈਕਨਾਲੋਜੀ ਸਟਾਰਟਅੱਪ ਫੰਡ' ਦੇ ਗਠਨ ਦਾ ਸਵਾਗਤ ਕੀਤਾ, ਜੋ ਜਲਵਾਯੂ ਤਕਨਾਲੋਜੀ ਅਤੇ ਏ.ਆਈ. (AI) ਵਿੱਚ ਕੰਮ ਕਰ ਰਹੇ ਦੋਵਾਂ ਦੇਸ਼ਾਂ ਦੇ ਨਵੀਨਤਾਕਾਰਾਂ ਅਤੇ ਉੱਦਮੀਆਂ ਦਾ ਸਮਰਥਨ ਕਰੇਗਾ।
ਉਨ੍ਹਾਂ ਨੇ ਜਲ ਸੈਨਾ ਅਭਿਆਸਾਂ ਦੇ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਜਦੋਂ ਦੋਵੇਂ ਨੇਤਾਵੲ ਦੀ ਮਿਲਣੀ ਦੌਰਾਨ ਦੋਵਾਂ ਦੇਸ਼ਾਂ ਦੇ ਕੈਰੀਅਰ ਬੈਟਲ ਗਰੁੱਪ ਅਰਬ ਸਾਗਰ ਵਿੱਚ ਇੱਕ ਹਫ਼ਤੇ ਤੱਕ ਚੱਲਣ ਵਾਲਾ ਅਭਿਆਸ ਕਰ ਰਹੇ ਸਨ।