ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪ੍ਰਾਜੈਕਟ ਮੁਕੰਮਲ ਹੋਣ ’ਚ 28 ਸਾਲ ਲੱਗੇ
ਕਟੜਾ: ਕਰੀਬ 272 ਕਿਲੋਮੀਟਰ ਲੰਬਾ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪ੍ਰਾਜੈਕਟ ਮੁਕੰਮਲ ਹੋਣ ’ਤੇ ਕਰੀਬ 28 ਸਾਲ ਲੱਗ ਗਏ। ਇਸ ਪ੍ਰਾਜੈਕਟ ’ਤੇ 1997 ’ਚ ਕੰਮ ਸ਼ੁਰੂ ਹੋਇਆ ਸੀ। ਜੰਮੂ ਅਤੇ ਊਧਮਪੁਰ ਵਿਚਕਾਰਲਾ 55 ਕਿਲੋਮੀਟਰ ਦਾ ਸੈਕਸ਼ਨ ਅਪਰੈਲ 2005 ’ਚ ਮੁਕੰਮਲ ਹੋ ਗਿਆ...
Advertisement
ਕਟੜਾ: ਕਰੀਬ 272 ਕਿਲੋਮੀਟਰ ਲੰਬਾ ਊਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਲਿੰਕ ਪ੍ਰਾਜੈਕਟ ਮੁਕੰਮਲ ਹੋਣ ’ਤੇ ਕਰੀਬ 28 ਸਾਲ ਲੱਗ ਗਏ। ਇਸ ਪ੍ਰਾਜੈਕਟ ’ਤੇ 1997 ’ਚ ਕੰਮ ਸ਼ੁਰੂ ਹੋਇਆ ਸੀ। ਜੰਮੂ ਅਤੇ ਊਧਮਪੁਰ ਵਿਚਕਾਰਲਾ 55 ਕਿਲੋਮੀਟਰ ਦਾ ਸੈਕਸ਼ਨ ਅਪਰੈਲ 2005 ’ਚ ਮੁਕੰਮਲ ਹੋ ਗਿਆ ਸੀ। ਉੱਤਰੀ ਰੇਲਵੇ ਮੁਤਾਬਕ ਸਾਰੇ ਪ੍ਰਾਜੈਕਟ ’ਤੇ ਕਈ ਪੜਾਵਾਂ ’ਚ ਕੰਮ ਮੁਕੰਮਲ ਹੋਇਆ ਅਤੇ ਆਖਰੀ ਪੜਾਅ ਦਾ ਉਦਘਾਟਨ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਜੰਮੂ-ਊਧਮਪੁਰ ਸੈਕਸ਼ਨ ਦੀ ਸ਼ੁਰੂਆਤ ਮਗਰੋਂ ਤਤਕਾਲੀ ਯੂਪੀਏ ਸਰਕਾਰ ਨੇ ਕਸ਼ਮੀਰ ’ਚ ਸੈਕਸ਼ਨਾਂ ’ਤੇ ਧਿਆਨ ਕੇਂਦਰਤ ਕੀਤਾ ਸੀ ਅਤੇ 68 ਕਿਲੋਮੀਟਰ ਲੰਬੇ ਅਨੰਤਨਾਗ-ਮਾਜ਼ੋਮ ਰੇਲ ਲਿੰਕ ਅਕਤੂਬਰ 2008 ’ਚ ਸ਼ੁਰੂ ਹੋ ਗਿਆ ਸੀ। ਰੇਲਵੇ ਨੇ ਇਕ ਹੋਰ ਮੀਲ ਪੱਥਰ ਉਸ ਸਮੇਂ ਹਾਸਲ ਕੀਤਾ ਸੀ ਜਦੋਂ ਜੂਨ 2013 ’ਚ ਕਾਜ਼ੀਗੁੰਡ ਤੋਂ ਬਨੀਹਾਲ ਲਈ ਰੇਲ ਸੇਵਾਵਾਂ ਸ਼ੁਰੂ ਹੋ ਗਈਆਂ ਸਨ। -ਪੀਟੀਆਈ
Advertisement
Advertisement
×