DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਖ਼ਰ ਊਧਵ ਤੇ ਰਾਜ ਠਾਕਰੇ ਦੀ ਹੋਈ ਸੁਲ੍ਹਾ, ਦੋ ਦਹਾਕਿਆਂ ਬਾਅਦ ਚਚੇਰੇ ਭਰਾ ਮੁੜ ਇਕੱਠੇ

Uddhav and Raj Thackeray bury hatchet, estranged cousins reunite after 2 decades
  • fb
  • twitter
  • whatsapp
  • whatsapp
Advertisement

ਰਾਜ ਠਾਕਰੇ ਦਾ ਤਨਜ਼: ‘ਊਧਵ ਅਤੇ ਮੈਨੂੰ ਮੁੜ ਇਕ ਮੰਚ ’ਤੇ ਲਿਆ ਕੇ ਮੁੱਖ ਮੰਤਰੀ ਫੜਨਵੀਸ ਨੇ ਉਹ ਕੁਝ ਕਰ ਦਿਖਾਇਆ, ਜੋ ਬਾਲਾਸਾਹਿਬ ਠਾਕਰੇ ਵੀ ਨਾ ਕਰ ਸਕੇ’

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

Advertisement

ਚੰਡੀਗੜ੍ਹ, 5 ਜੁਲਾਈ

ਕਰੀਬ 20 ਸਾਲਾਂ ਬਾਅਦ ਅੱਜ ਇੱਕ ਇਤਿਹਾਸਕ ਸਿਆਸੀ ਪਲ ਦੌਰਾਨ ਦੋ ਚਚੇਰੇ ਭਰਾਵਾਂ - ਰਾਜ ਠਾਕਰੇ ਅਤੇ ਊਧਵ ਠਾਕਰੇ - ਨੇ ਮੁੰਬਈ ਵਿੱਚ ਇੱਕ ਉੱਚ-ਪ੍ਰੋੋਫਾਈਲ ਰੈਲੀ ਵਿੱਚ ਪਹਿਲੀ ਵਾਰ ਸਟੇਜ ਸਾਂਝੀ ਕੀਤੀ ਤੇ ਇਸ ਤਰ੍ਹਾਂ ਇਹ ਭਰਾ ਦੋ ਦਹਾਕਿਆਂ ਬਾਅਦ ਸਿਆਸੀ ਤੌਰ ’ਤੇ ਮੁੜ ਇਕੱਠੇ ਹੋ ਗਏ। ਇਸ ਘਟਨਾ ਨੂੰ ਮਹਾਰਾਸ਼ਟਰ ਦੀ ਸਿਆਸਤ ਲਈ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।

ਇਹ ਸਮਾਗਮ ਰਾਜ ਠਾਕਰੇ ਦੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ (ਯੂਬੀਟੀ) ਵਿਚਕਾਰ ਏਕਤਾ ਦਾ ਇੱਕ ਦੁਰਲੱਭ ਤੇ ਨਿਵੇਕਲਾ ਪ੍ਰਦਰਸ਼ਨ ਸੀ, ਜੋ ਮਰਾਠੀ ਪਛਾਣ ਦੀ ਰੱਖਿਆ ਅਤੇ ਵਿਵਾਦਗ੍ਰਸਤ ਤਿੰਨ-ਭਾਸ਼ਾਈ ਨੀਤੀ ਦੇ ਵਿਰੋਧ 'ਤੇ ਕੇਂਦਰਿਤ ਸੀ।

ਇਕੱਠ ਨੂੰ ਸੰਬੋਧਨ ਕਰਦਿਆਂ ਐੱਮਐੱਨਐੱਸ ਮੁਖੀ ਰਾਜ ਠਾਕਰੇ ਨੇ ਕਿਹਾ, "ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਊਧਵ ਅਤੇ ਮੈਨੂੰ ਦੁਬਾਰਾ ਇਕ ਮੰਚ ਉਤੇ ਲਿਆ ਕੇ ਉਹ ਕੁਝ ਕਰ ਦਿਖਾਇਆ ਹੈ, ਜੋ ਬਾਲਾਸਾਹਿਬ ਠਾਕਰੇ ਵੀ ਨਹੀਂ ਕਰ ਸਕੇ ਸਨ।"

ਉਨ੍ਹਾਂ ਦਾਅਵਾ ਕੀਤਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਤਿੰਨ-ਭਾਸ਼ਾਈ ਫਾਰਮੂਲੇ ਨੂੰ ਹਾਲ ਹੀ ਵਿੱਚ ਵਾਪਸ ਲੈਣਾ ਸਿਰਫ ਮਰਾਠੀ ਬੋਲਣ ਵਾਲੇ ਨਾਗਰਿਕਾਂ ਦੇ ਸਖ਼ਤ ਜਨਤਕ ਵਿਰੋਧ ਤੋਂ ਬਾਅਦ ਹੋਇਆ। ਰਾਜ ਨੇ ਦੋਸ਼ ਲਾਇਆ, “ਇਹ ਭਾਸ਼ਾ ਨੀਤੀ ਮੁੰਬਈ ਨੂੰ ਮਹਾਰਾਸ਼ਟਰ ਤੋਂ ਵੱਖ ਕਰਨ ਦੀ ਇੱਕ ਵੱਡੀ ਯੋਜਨਾ ਦੀ ਸ਼ੁਰੂਆਤ ਸੀ।”

ਦੱਖਣੀ ਰਾਜਾਂ ਨਾਲ ਤੁਲਨਾ ਕਰਦਿਆਂ ਰਾਜ ਠਾਕਰੇ ਨੇ ਕਿਹਾ, “ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਵਿੱਚ ਬਹੁਤ ਸਾਰੇ ਸਿਆਸਤਦਾਨਾਂ ਅਤੇ ਫਿਲਮ ਸਿਤਾਰਿਆਂ ਨੇ ਅੰਗਰੇਜ਼ੀ-ਮਾਧਿਅਮ ਦੇ ਸਕੂਲਾਂ ਵਿੱਚ ਪੜ੍ਹਾਈ ਕੀਤੀ, ਪਰ ਉਹ ਅਜੇ ਵੀ ਆਪਣੀ ਮਾਂ ਬੋਲੀ 'ਤੇ ਬਹੁਤ ਮਾਣ ਕਰਦੇ ਹਨ। ਸਾਨੂੰ ਮਰਾਠੀ ਲਈ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।”

ਆਪਣੇ ਸੰਬੋਧਨ ਵਿੱਚ ਊਧਵ ਠਾਕਰੇ ਨੇ ਜ਼ੋਰ ਦਿੱਤਾ ਕਿ ਇਹ ਮੁੜ-ਮਿਲਣੀ ਅਸਥਾਈ ਨਹੀਂ ਹੈ। ਉਨ੍ਹਾਂ ਨੇ ਕਿਹਾ, "ਅਸੀਂ ਇਕੱਠੇ ਰਹਿਣ ਲਈ ਇਕੱਠੇ ਹੋਏ ਹਾਂ।" ਉਨ੍ਹਾਂ ਦੋਵਾਂ ਪਾਰਟੀਆਂ ਵਿਚਕਾਰ ਲਗਾਤਾਰ ਸਹਿਯੋਗ ਬਣੇ ਰਹਿਣ ਦਾ ਸੰਕੇਤ ਦਿੱਤਾ।

ਇਹ ਰੈਲੀ, ਤਾਕਤ ਦੇ ਇੱਕ ਰਣਨੀਤਕ ਅਤੇ ਪ੍ਰਤੀਕਾਤਮਕ ਪ੍ਰਦਰਸ਼ਨ ਵਜੋਂ ਦੇਖੀ ਜਾ ਰਹੀ ਹੈ, ਖਾਸ ਤੌਰ 'ਤੇ ਜਦੋਂ ਦੋਵੇਂ ਨੇਤਾ ਆਪਣੇ ਰਵਾਇਤੀ ਮਰਾਠੀ ਤੇ ਮਰਾਠਾ ਵੋਟਰ ਅਧਾਰ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਘਟਨਾ ਮਹਾਰਾਸ਼ਟਰ ਦੇ ਸਿਆਸੀ ਦ੍ਰਿਸ਼ ਵਿੱਚ ਗੱਠਜੋੜ ਨੂੰ ਮੁੜ ਆਕਾਰ ਦੇ ਸਕਦੀ ਹੈ। -ਪੀਟੀਆਈ ਇਨਪੁੱਟਸ ਸਮੇਤ

Advertisement
×