'Udaipur files' movie row: ਫ਼ਿਲਮ ‘ਉਦੈਪੁਰ ਫਾਈਲਸ’ ਰਿਲੀਜ਼ ਕਰਨ ਦੀ ਮਨਜ਼ੂਰੀ ਵਾਲਾ ਹੁਕਮ ਵਾਪਸ ਲੈ ਰਹੇ ਹਾਂ: ਕੇਂਦਰ
Centre withdrawing order granting nod to release of film 'Udaipur files', Delhi HC told ; ਸਰਕਾਰ ਨੇ ਦਿੱਲੀ ਹਾਈ ਕੋਰਟ ’ਚ ਦਿੱਤੀ ਜਾਣਕਾਰੀ
Advertisement
ਕੇਂਦਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉੁਹ ਫ਼ਿਲਮ ‘ਉਦੈਪੁਰ ਫਾਈਲਸ: ਕਨ੍ਹੱਈਆ ਲਾਲ ਟੇਲਰ ਮਰਡਰ’ ਜੋ ਅੱਠ ਅਗਸਤ ਨੂੰ ਰਿਲੀਜ਼ ਹੋਣ ਦਾ ਪ੍ਰੋਗਰਾਮ ਹੈ, ਨੂੰ ਰਿਲੀਜ਼ ਕਰਨ ਸਬੰਧੀ ਦਿੱਤੀ ਗਈ ਆਪਣੀ ਮਨਜ਼ੂਰੀ ਵਾਪਸ ਲੈ ਰਹੀ ਹੈ।
Chief Justice Devendra Kumar Upadhyaya and Justice Tushar Rao Gedela ਦੇ ਬੈਂਚ ਜੋ ਫ਼ਿਲਮ ਨੂੰ ਰਿਲੀਜ਼ ਕਰਨ ਸਬੰਧੀ ਚੁਣੌਤੀ ਦਿੰਦੀਆਂ ਦੋ ਪਟੀਸ਼ਨਾਂ ’ਤੇ ਸੁਣਵਾਈ ਕਰ ਰਿਹਾ ਸੀ, ਨੇ ਰਿਵੀਜ਼ਨ ਪਟੀਸ਼ਨ ਦੇ ਪੱਖ ਵਾਲੀਆਂ ਧਿਰਾਂ ਨੂੰ 4 ਅਗਸਤ ਨੂੰ ਸਰਕਾਰ ਸਾਹਮਣੇ ਪੇਸ਼ ਹੋ ਕੇ ਆਪਣੀਆਂ ਦਲੀਲਾਂ ਰੱਖਣ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਕਿ ਕਿਹਾ ਕਿ revisional authority ਦੇ ਸਾਹਮਣੇ ਪੇਸ਼ ਹੋਣ ਲਈ ਧਿਰਾਂ ਨੋਟਿਸ ਜਾਰੀ ਕਰਨ ਦੀ ਲੋੜ ਨਹੀਂ ਹੈ ਅਤੇ ਨਿਰਦੇਸ਼ ਦਿੱਤਾ ਉਹ ਸੋਮਵਾਰ ਨੂੰ ਪੇਸ਼ ਹੋਣ ਨੂੰ ਮੁਲਤਵੀ ਕਰਨ ਦੀ ਮੰਗ ਨਾ ਕਰਨ।
ਬੈਂਚ ਨੇ ਕਿਹਾ ਕਿ ‘‘ਪੱਖ ਸੁਣੇ ਜਾਣ ਮਗਰੋਂ revisional authority ਵੱਲੋਂ ਰਿਵੀਜ਼ਨ ਪਟੀਸ਼ਨਾਂ ’ਤੇ ਕਾਨੂੰਨ ਮੁਤਾਬਕ 6 ਅਗਸਤ ਤੱਕ ਢੁੱਕਵਾ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ।’’
ਫ਼ਿਲਮ 'Udaipur Files- Kanhaiya Lal Tailor Murder' ਦੇ ਨਿਰਮਾਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਫ਼ਿਲਮ 8 ਅਗਸਤ ਨੂੰ ਰਿਲੀਜ਼ ਹੋਣੀ ਹੈ ਅਤੇ ਉਨ੍ਹਾਂ ਨੂੰ ਸਿਨੇਮਾਘਰਾਂ ਨਾਲ ਸੰਪਰਕ ਕਰਕੇ ਇਸ ਨੂੰ ਰਿਲੀਜ਼ ਕਰਨ ਲਈ ਪ੍ਰਬੰਧ ਕਰਨ ਵਾਸਤੇ ਕੁਝ ਸਮਾਂ ਲੱਗੇਗਾ।
ਇਸ ਤੋਂ ਪਹਿਲਾਂ ਅੱਜ ਅਦਾਲਤ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਕਿਸ ਅਧਿਕਾਰ ਤਹਿਤ ਉਸ ਨੇ ਆਪਣੀਆਂ revisional powers ਦੀ ਵਰਤੋਂ ਕਰਦਿਆਂ ਛੇ ਕੱਟ ਲਾਉਣ ਦਾ ਆਦੇਸ਼ ਦਿੱਤਾ ਸੀ।
Advertisement
×