ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾਜਾ ਰਘੂਵੰਸ਼ੀ ਹੱਤਿਆ ਮਾਮਲੇ ’ਚ ਦੋ ਹੋਰ ਗਿ੍ਰਫ਼ਤਾਰ

ਇੰਦੌਰ, 22 ਜੂਨ ਮੇਘਾਲਿਆ ਪੁਲੀਸ ਨੇ ਬਹੁ-ਚਰਚਿਤ ਰਾਜਾ ਰਘੂਵੰਸ਼ੀ ਹੱਤਿਆ ਮਾਮਲੇ ਵਿੱਚ ਸਬੂਤ ਲੁਕਾਉਣ ਦੇ ਦੋਸ਼ ਹੇਠ ਇੰਦੌਰ ਦੇ ਰੀਅਲ ਅਸਟੇਟ ਕਾਰੋਬਾਰੀ ਸ਼ਿਲੋਮ ਜੇਮਜ਼ ਅਤੇ ਇੱਕ ਸੁਰੱਖਿਆ ਗਾਰਡ ਬੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ...
Advertisement

ਇੰਦੌਰ, 22 ਜੂਨ

ਮੇਘਾਲਿਆ ਪੁਲੀਸ ਨੇ ਬਹੁ-ਚਰਚਿਤ ਰਾਜਾ ਰਘੂਵੰਸ਼ੀ ਹੱਤਿਆ ਮਾਮਲੇ ਵਿੱਚ ਸਬੂਤ ਲੁਕਾਉਣ ਦੇ ਦੋਸ਼ ਹੇਠ ਇੰਦੌਰ ਦੇ ਰੀਅਲ ਅਸਟੇਟ ਕਾਰੋਬਾਰੀ ਸ਼ਿਲੋਮ ਜੇਮਜ਼ ਅਤੇ ਇੱਕ ਸੁਰੱਖਿਆ ਗਾਰਡ ਬੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤਰ੍ਹਾਂ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਕੁੱਲ ਗਿਣਤੀ ਸੱਤ ਹੋ ਗਈ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਜੇਮਜ਼ ’ਤੇ ਮਾਮਲੇ ਦੀ ਮੁੱਖ ਮੁਲਜ਼ਮ ਅਤੇ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਦਾ ਬੈਗ ਲੁਕਾਉਣ ਦਾ ਦੋਸ਼ ਹੈ। ਉਸ ਨੇ ਘਟਨਾ ਤੋਂ ਬਾਅਦ ਇਹ ਬੈਗ ਸ਼ਹਿਰ ਦੇ ਦੇਵਾਸ ਨਾਕਾ ਇਲਾਕੇ ਦੇ ਇੱਕ ਫਲੈਟ ’ਚ ਲੁਕਾ ਦਿੱਤਾ ਸੀ। । ਸੂਤਰਾਂ ਅਨੁਸਾਰ ਇਸ ਬੈਗ ਵਿੱਚ ਇਸ ਮਾਮਲੇ ਨਾਲ ਸਬੰਧਤ ਅਹਿਮ ਸਬੂਤ ਹੋ ਸਕਦੇ ਹਨ। ਸੂਤਰਾਂ ਨੇ ਦੱਸਿਆ ਕਿ ਜਿਸ ਫਲੈਟ ਵਿੱਚ ਬੈਗ ਲੁਕਾਇਆ ਗਿਆ ਸੀ, ਉਹ ਜੇਮਜ਼ ਨੇ ਵਿਸ਼ਾਲ ਚੌਹਾਨ ਨੂੰ ਕਿਰਾਏ ’ਤੇ ਦਿੱਤਾ ਸੀ, ਜੋ ਹੱਤਿਆ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ’ਚੋਂ ਇੱਕ ਹੈ। ਜੇਮਜ਼ ਇੰਦੌਰ ਵਿੱਚ ਰੀਅਲ ਅਸਟੇਟ ਮੈਨੇਜਮੈਂਟ ਫਰਮ ਚਲਾਉਂਦਾ ਹੈ। ਉਹ ਖੁਦ 13 ਜੂਨ ਨੂੰ ਮੀਡੀਆ ਦੇ ਸਾਹਮਣੇ ਆਇਆ ਅਤੇ ਦਾਅਵਾ ਕੀਤਾ ਕਿ ਚੌਹਾਨ 30 ਮਈ ਨੂੰ ਉਸ ਨੂੰ ਮਿਲਿਆ ਸੀ ਅਤੇ ਉਸ ਨੇ ਸ਼ਹਿਰ ਦੇ ਦੇਵਾਸ ਨਾਕਾ ਇਲਾਕੇ ਵਿੱਚ 17,000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਫਲੈਟ ਕਿਰਾਏ ’ਤੇ ਲਿਆ ਸੀ। ਚੌਹਾਨ ਨੇ ਇਸ ਲਈ ਇਕਰਾਰਨਾਮਾ ਵੀ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਜਦੋਂ ਮੇਘਾਲਿਆ ਪੁਲੀਸ ਸਬੂਤਾਂ ਦੀ ਭਾਲ ਵਿੱਚ ਇਸ ਫਲੈਟ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਫਲੈਟ ਖਾਲੀ ਮਿਲਿਆ। ਸੂਤਰਾਂ ਅਨੁਸਾਰ ਰਾਜਾ ਰਘੂਵੰਸ਼ੀ ਦੀ ਹੱਤਿਆ ਤੋਂ ਬਾਅਦ ਮੇਘਾਲਿਆ ਤੋਂ ਆਪਣੇ ਜੱਦੀ ਸ਼ਹਿਰ ਇੰਦੌਰ ਵਾਪਸ ਆਈ ਸੋਨਮ ਕਈ ਦਿਨ ਇਸ ਫਲੈਟ ਵਿੱਚ ਲੁਕੀ ਰਹੀ ਸੀ। ਬਾਅਦ ਵਿੱਚ ਉਹ ਇੰਦੌਰ ਤੋਂ ਟੈਕਸੀ ਰਾਹੀਂ ਉੱਤਰ ਪ੍ਰਦੇਸ਼ ਪਹੁੰਚੀ ਅਤੇ 8 ਜੂਨ ਨੂੰ ਉੱਤਰ ਪ੍ਰਦੇਸ਼ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਅਦਾਲਤ ਨੇ ਪ੍ਰਾਪਰਟੀ ਡੀਲਰ ਤੇ ਸੁਰੱਖਿਆ ਗਾਰਡ ਨੂੰ ਟਰਾਂਜ਼ਿਟ ਰਿਮਾਡ ’ਤੇ ਸੱਤ ਦਿਨਾਂ ਲਈ ਮੇਘਾਲਿਆ ਪੁਲੀਸ ਦੀ ਹਿਰਾਸਤ ’ਚ ਭੇਜ ਦਿੱਤਾ ਹੈ। -ਪੀਟੀਆਈ

Advertisement

Advertisement