ਅਹਿਮਦਾਬਾਦ ਵਿੱਚ ਹੋਰਡਿੰਗ ਲਗਾਉਣ ਦੌਰਾਨ ਡਿੱਗਣ ਕਾਰਨ ਦੋ ਮਜ਼ਦੂਰ ਹਲਾਕ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਇਕ ਰਿਹਾਇਸ਼ੀ ਇਮਾਰਤ ’ਤੇ ਅੱਜ ਦੁਪਹਿਰ ਸਮੇਂ ਹੋਰਡਿੰਗ ਲਗਾਉਣ ਦੌਰਾਨ ਹੇਠਾਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ...
Advertisement
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਇਕ ਰਿਹਾਇਸ਼ੀ ਇਮਾਰਤ ’ਤੇ ਅੱਜ ਦੁਪਹਿਰ ਸਮੇਂ ਹੋਰਡਿੰਗ ਲਗਾਉਣ ਦੌਰਾਨ ਹੇਠਾਂ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ।
ਇਕ ਅਧਿਕਾਰੀ ਨੇ ਦੱਸਿਆ ਕਿ ਦੱਖਣ ਬੋਪਲ ਇਲਾਕੇ ਵਿੱਚ ਇਮਾਰਤ ਦੀ ਸੱਤਵੀਂ ਮੰਜ਼ਿਲ ਤੋਂ ਦੋ ਮਜ਼ਦੂਰ ਡਿੱਗ ਗਏ। ਐੱਸ ਪੀ (ਅਹਿਮਦਾਬਾਦ ਦਿਹਾਤੀ) ਨੀਲਮ ਗੋਸਵਾਮੀ ਨੇ ਦੱਸਿਆ ਕਿ ਘੱਟੋ-ਘੱਟ 10 ਮਜ਼ਦੂਰ ਇਮਾਰਤ ਦੀ ਛੱਤ ’ਤੇ ਇਕ ਇਸ਼ਤਿਹਾਰ ਏਜੰਸੀ ਦਾ ਵੱਡਾ ਹੋਰਡਿੰਗ ਲਗਾ ਰਹੇ ਸੀ। ਇਸ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਗਿਆ। ਉਨ੍ਹਾਂ ਦੱਸਿਆ ਕਿ ਦੋ ਮਜ਼ਦੂਰਾਂ ਦੀ ਡਿੱਗਣ ਕਾਰਨ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਜਾਰੀ ਹੈ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਰਾਜ ਤੇ ਮਹੇਸ਼ ਵਜੋਂ ਹੋਈ ਹੈ।
Advertisement
Advertisement
×