ਦਹਿਸ਼ਤਗਰਦਾਂ ਨਾਲ ਸਬੰਧਾਂ ਦੇ ਸ਼ੱਕ ਵਿਚ ਦੋ ਸਰਕਾਰੀ ਅਧਿਆਪਕ ਬਰਖ਼ਾਸਤ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦਹਿਸ਼ਤਗਰਦਾਂ ਨਾਲ ਕਥਿਤ ਸਬੰਧਾਂ ਦੇ ਚਲਦਿਆਂ ਦੋ ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ। ਮੁਲਾਜ਼ਮਾਂ ਦੀ ਪਛਾਣ ਗੁਲਾਮ ਹੁਸੈਨ ਤੇ ਮਜੀਦ ਇਕਬਾਲ ਡਾਰ ਵਜੋਂ ਦੱਸੀ ਗਈ ਹੈ ਤੇ ਇਹ ਦੋਵੇਂ ਸਿੱਖਿਆ ਵਿਭਾਗ...
Advertisement
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਦਹਿਸ਼ਤਗਰਦਾਂ ਨਾਲ ਕਥਿਤ ਸਬੰਧਾਂ ਦੇ ਚਲਦਿਆਂ ਦੋ ਸਰਕਾਰੀ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ।
ਮੁਲਾਜ਼ਮਾਂ ਦੀ ਪਛਾਣ ਗੁਲਾਮ ਹੁਸੈਨ ਤੇ ਮਜੀਦ ਇਕਬਾਲ ਡਾਰ ਵਜੋਂ ਦੱਸੀ ਗਈ ਹੈ ਤੇ ਇਹ ਦੋਵੇਂ ਸਿੱਖਿਆ ਵਿਭਾਗ ਵਿਚ ਅਧਿਆਪਕ ਵਜੋਂ ਕੰਮ ਕਰ ਰਹੇ ਹਨ। ਹੁਸੈਨ ਰਿਆਸੀ ਜ਼ਿਲ੍ਹੇ ਦੀ ਮਾਹੋਰ ਤਹਿਸੀਲ ਦੇ ਕਲਵਾ ਮੁਲਾਸ ਦਾ ਵਸਨੀਕ ਹੈ ਜਦੋਂਕਿ ਡਾਰ ਰਾਜੌਰੀ ਜ਼ਿਲ੍ਹੇ ਦੇ ਖਿਓਰਾ ਇਲਾਕੇ ਵਿਚ ਵਾਰਡ ਨੰ.1 ਦਾ ਰਹਿਣ ਵਾਲਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਬਿਨਾਂ ਕਿਸੇ ਜਾਂਚ ਦੇ ਦਰਜਨਾਂ ਸਰਕਾਰੀ ਮੁਲਾਜ਼ਮਾਂ ਨੂੰ ਸੇਵਾਵਾਂ ਤੋਂ ਬਰਖਾਸਤ ਕੀਤਾ ਗਿਆ ਹੈ।
Advertisement
Advertisement
Advertisement
×

