Advertisement
ਹਤਿੰਦਰ ਮਹਿਤਾ
ਜਲੰਧਰ, 25 ਮਈ
Advertisement
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਕਮਿਸ਼ਨਰੇਟ ਪੁਲੀਸ ਜਲੰਧਰ ਨੇ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ, ਇੱਕ ਵੱਡੇ ਡਰੱਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਦੋ ਮੁਲਜ਼ਮਾਂ ਨੂੰ 13 ਕਿਲੋ ਹੈਰੋਇਨ, 2 ਗ਼ੈਰਕਾਨੂੰਨੀ .32 ਬੋਰ ਹਥਿਆਰ, 6 ਕਾਰਤੂਸ, 3 ਮੈਗਜੀਨ, 3 ਲਗਜ਼ਰੀ ਕਾਰਾਂ, ਅਤੇ 22,000 ਰੁਪਏ ਡਰੱਗ ਮਨੀ ਦੀ ਕੁੱਲ ਬਰਾਮਦਗੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਦੱਸਿਆ ਸੀ ਕਿ ਸੀਆਈਏ ਦੀ ਟੀਮ ਨੇ 20 ਮਈ ਨੂੰ ਪੁਲ ਫੋਕਲ ਪੁਆਇੰਟ, ਜਲੰਧਰ ਕੋਲੋਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਦੀ ਪਛਾਣ ਸ਼ਿਵਮ ਸੋਢੀ ਉਰਫ਼ ਸ਼ਿਵਾ ਵਾਸੀ ਨੇੜੇ ਲੰਮਾ ਪਿੰਡ ਚੌਕ ਸਿਮਰਨ ਐਨਕਲੇਵ ਵਜੋਂ ਹੋਈ ਸੀ। ਉਸ ਕੋਲੋਂ ਪੰਜ ਕਿਲੋ ਹੈਰੋਇਨ ਅਤੇ 22,000 ਰੁਪਏ ਬਰਾਮਦ ਹੋਏ ਸਨ।
ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਲਗਾਤਾਰ ਪੁੱਛ ਪੜਤਾਲ ਮਗਰੋਂ ਸ਼ਿਵਮ ਤੋਂ 7 ਕਿਲੋ ਹੈਰੋਇਨ ਅਤੇ ਦੋ ਵਾਹਨ ਹੋਰ ਬਰਾਮਦ ਕੀਤੇ ਗਏ। ਉਸ ਨੇ ਇੱਕ ਸਾਥੀ ਦੀ ਸ਼ਮੂਲੀਅਤ ਦਾ ਵੀ ਖੁਲਾਸਾ ਕੀਤਾ, ਜਿਸ ਤਹਿਤ ਬਰਿੰਦਰ ਸਿੰਘ ਉਰਫ਼ ਬੱਬੂ, ਪੁੱਤਰ ਦਵਿੰਦਰ ਸਿੰਘ ਵਾਸੀ ਅਮਰ ਨਗਰ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 1 ਕਿਲੋ ਹੈਰੋਇਨ, ਦੋ .32 ਬੋਰ ਹਥਿਆਰ, 6 ਕਾਰਤੂਸ ਅਤੇ 3 ਮੈਗਜ਼ੀਨ ਬਰਾਮਦ ਕੀਤੇ। ਪੁਲੀਸ ਨੇ ਪੁਸ਼ਟੀ ਕੀਤੀ ਕਿ ਸ਼ਿਵਮ ਸੋਢੀ ਵਿਰੁੱਧ ਪਹਿਲਾਂ ਤਿੰਨ ਮੁਕੱਦਮੇ ਹਨ, ਜਦੋਂ ਕਿ ਬਰਿੰਦਰ ਸਿੰਘ ਵਿਰੁੱਧ ਚਾਰ ਮੁਕੱਦਮੇ ਦਰਜ ਹਨ।
Advertisement
×