DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tunnel collapses in Telangana: ਉਸਾਰੀ ਅਧੀਨ ਸੁਰੰਗ ਦੀ ਛੱਤ ਡਿੱਗੀ, ਅੱਠ ਮਜ਼ਦੂਰਾਂ ਫਸੇ

Eight trapped in SLBC tunnel mishap: ਸਰਕਾਰ ਵੱਲੋਂ ਬਚਾਅ ਕਾਰਜਾਂ ਲਈ ਜਾ ਰਹੀ ਹੈ ਮਾਹਿਰਾਂ ਤੇ ਫੌਜ ਦੀ ਮਦਦ
  • fb
  • twitter
  • whatsapp
  • whatsapp
featured-img featured-img
ਫੋਟੋ ਐਕਸ
Advertisement
ਹੈਦਰਾਬਾਦ, 22 ਫਰਵਰੀ

Tunnel collapses in Telangana: ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਉਸਾਰੀ ਅਧੀਨ ਸ਼੍ਰੀਸ਼ੈਲਮ ਲੈਫਟ ਬੈਂਕ ਕੈਨਾਲ (SLBC) ਟਨਲ ਪ੍ਰੋਜੈਕਟ ਵਿੱਚ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਅੱਠ ਮਜ਼ਦੂਰ ਅੰਦਰ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਨਿਰਮਾਣ ਕੰਪਨੀ ਦੀ ਟੀਮ ਬਚਾਅ ਕਾਰਜਾਂ ਲਈ ਅੰਦਰ  ਗਈ ਹੈ।

ਤਿਲੰਗਾਨਾ ਦੇ ਸਿੰਜਾਈ ਮੰਤਰੀ  ਐੱਨ. ਉੱਤਮ ਕੁਮਾਰ ਰੈੱਡੀ ਨੇ ਕਿਹਾ ਕਿ ਇਹ ਹਾਦਸਾ ਨਾਗਰਕੁਰਨੂਲ ਜ਼ਿਲ੍ਹੇ ’ਚ ਵਾਪਰਿਆ ਹੈ ਅਤੇ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ, ਜਿਨ੍ਹਾਂ ਵਿੱਚ ਪਿਛਲੇ ਸਾਲ ਉੱਤਰਾਖੰਡ ’ਚ ਵਾਪਰੇ ਹਾਦਸੇ ਦੌਰਾਨ ਫਸੇ ਵਰਕਰਾਂ ਨੂੰ ਬਚਾਉਣ ਵਾਲੇ ਵਿਅਕਤੀ ਵੀ ਸ਼ਾਮਲ ਹਨ। ਸੁਰੰਗ ਦੇ ਅੰਦਰ ਫਸੇ ਵਿਅਕਤੀਆਂ ’ਚ ਦੋ ਇੰਜਨੀਅਰ, ਦੋ ਮਸ਼ੀਨ ਅਪਰੇਟਰ ਤੇ ਚਾਰ ਮਜ਼ਦੂਰ ਸ਼ਾਮਲ ਹਨ। ਐੱਨਡੀਆਰਐਫ ਤੇ ਫੌਜ ਦੀ ਮਦਦ ਵੀ ਮੰਗੀ ਗਈ ਹੈ। ਇਸ ਤੋਂ ਪਹਿਲਾਂ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਸੀ ਕਿ ਕੰਮ ਵਿੱਚ ਲੱਗੀ ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਛੇ ਤੋਂ ਅੱਠ ਕਾਮੇ ਸੁਰੰਗ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਇਹ ਸਾਰੇ ਸੁਰੰਗ ’ਚ 14 ਕਿਲੋਮੀਟਰ ਅੰਦਰ ਫਸੇ ਹੋਏ ਹਨ। ਅਧਿਕਾਰੀ ਨੇ ਕਿਹਾ, ‘‘ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਕਰਮੀ ਕੰਮ ਲਈ ਅੰਦਰ ਗਏ ਸਨ, ਸੁਰੰਗ ਦੇ ਅੰਦਰ 12-13 ਕਿਲੋਮੀਟਰ ਦੀ ਦੂਰੀ ’ਤੇ ਛੱਤ ਡਿੱਗ ਗਈ।’’ ਮੁੱਖ ਮੰਤਰੀ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਬਿਨਾਂ ਗਿਣਤੀ ਦੱਸੇ ਸੰਕੇਤ ਦਿੱਤਾ ਗਿਆ ਹੈ ਕਿ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਜ਼ਿਲ੍ਹਾ ਕੁਲੈਕਟਰ, ਪੁਲੀਸ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਲਈ ਹਾਦਸੇ ਵਾਲੀ ਥਾਂ ’ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ।

ਬਿਆਨ ਮੁਤਾਬਕ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਰਾਜ ਦੇ ਸਿੰਚਾਈ ਮੰਤਰੀ ਐਨ ਉੱਤਮ ਕੁਮਾਰ ਰੈਡੀ, ਸਿੰਚਾਈ ਬਾਰੇ ਸਰਕਾਰੀ ਸਲਾਹਕਾਰ ਆਦਿਤਿਆਨਾਥ ਦਾਸ ਅਤੇ ਹੋਰ ਸਿੰਚਾਈ ਅਧਿਕਾਰੀ ਇੱਕ ਵਿਸ਼ੇਸ਼ ਹੈਲੀਕਾਪਟਰ ਵਿੱਚ ਘਟਨਾ ਸਥਾਨ ਲਈ ਰਵਾਨਾ ਹੋਏ। ਹਾਦਸੇ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਕੇਂਦਰੀ ਕੋਲਾ ਮੰਤਰੀ ਜੀ ਕਿ਼ਸ਼ਨ ਰੈੱਡੀ ਨੇ ਇਸ ਦੇ ਕਾਰਨਾਂ ਬਾਰੇ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। -ਪੀਟੀਆਈ

Advertisement

ਪ੍ਰਧਾਨ ਮੰਤਰੀ ਵੱਲੋਂ ਤਿਲੰਗਾਨਾ ਦੇ ਮੁੱਖ ਮੰਤਰੀ ਨਾਲ ਗੱਲਬਾਤ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਦੀ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਤੇ ਬਚਾਅ ਕਾਰਜਾਂ ਬਾਰੇ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਅੱਜ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਸੂਬਾ ਸਰਕਾਰ ਨੇ ਕਿਹਾ ਕਿ ਸੁਰੰਗ ਵਿੱਚ ਉਸਾਰੀ ਅਧੀਨ ਹਿੱਸੇ ਦੀ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਅੱਠ ਜਣੇ ਅੰਦਰ ਫਸ ਗਏ ਹਨ। ਇੱਕ ਅਧਿਕਾਰੀ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਤਿਲੰਗਾਨਾ ਦੇ ਮੁੱਖ ਮੰਤਰੀ ਨੂੰ ਫ਼ੋਨ ਕੀਤਾ ਅਤੇ ਸੁਰੰਗ ਵਿੱਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਬਾਰੇ ਕੀਤੇ ਯਤਨਾਂ ਬਾਰੇ ਪੁੱਛਿਆ। -ਪੀਟੀਆਈ
Advertisement
×