ਟਰੰਪ ਦੀ ‘ਬੇਜਾਨ’ ਅਰਥਚਾਰੇ ਬਾਰੇ ਟਿੱਪਣੀ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ: ਥਰੂਰ
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਨੂੰ ‘ਬੇਜਾਨ’ ਅਰਥਚਾਰਾ ਕਹਿਣ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਿੱਪਣੀ ਦਾ ਮਕਸਦ ਦੇਸ਼ ਦਾ ‘ਅਪਮਾਨ’ ਕਰਨਾ ਸੀ ਅਤੇ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਥਰੂਰ ਨੇ ਐਤਵਾਰ ਨੂੰ...
Advertisement
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਕਿ ਭਾਰਤ ਨੂੰ ‘ਬੇਜਾਨ’ ਅਰਥਚਾਰਾ ਕਹਿਣ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਟਿੱਪਣੀ ਦਾ ਮਕਸਦ ਦੇਸ਼ ਦਾ ‘ਅਪਮਾਨ’ ਕਰਨਾ ਸੀ ਅਤੇ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਥਰੂਰ ਨੇ ਐਤਵਾਰ ਨੂੰ ਕਿਹਾ ਕਿ ਜਦੋਂ ਕੁਝ ਵੱਡੀਆਂ ਸ਼ਕਤੀਆਂ ਦੀ ਸਰਗਰਮ ਭੂਮਿਕਾ ਨਾਲ ਜੰਗਾਂ ਲੜੀਆਂ ਜਾ ਰਹੀਆਂ ਹੋਣ ਅਤੇ ਜਿਨ੍ਹਾਂ ਤੋਂ ਆਲਮੀ ਪ੍ਰਬੰਧ ਕਾਇਮ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ, ਉਹ ਹੀ ਅਰਾਜਕਤਾ ਨੂੰ ਵਧਾਉਣ ਵਿੱਚ ਯੋਗਦਾਨ ਪਾ ਰਹੀਆਂ ਹੋਣ ਤਾਂ ਭਾਰਤ ਨੂੰ ਆਪਣੇ ਰਾਸ਼ਟਰੀ ਹਿੱਤਾਂ ਬਾਰੇ ਕਾਫ਼ੀ ਸਪੱਸ਼ਟ ਹੋਣ ਦੀ ਲੋੜ ਹੈ। ਸੀਨੀਅਰ ਕਾਂਗਰਸੀ ਨੇਤਾ ਨੇ ਪੁਣੇ ਵਿੱਚ ‘ਕਰਾਸਵਰਡ’ ਦੇ ਸੀਈਓ ਆਕਾਸ਼ ਗੁਪਤਾ ਨਾਲ ਗੱਲਬਾਤ ਦੌਰਾਨ ਆਪਣੀ ਨਵੀਂ ਪੁਸਤਕ ‘ਦਿ ਲਿਵਿੰਗ ਕੰਸਟੀਚਿਊਸ਼ਨ’ ਸਮੇਤ ਕਈ ਮੁੱਦਿਆਂ ਬਾਰੇ ਗੱਲ ਕੀਤੀ। ਟਰੰਪ ਨੇ ਪਿਛਲੇ ਹਫਤੇ ਭਾਰਤ ਨੂੰ ‘ਬੇਜਾਨ’ ਅਰਥਚਾਰਾ ਕਰਾਰ ਦਿੱਤਾ ਸੀ।
Advertisement
Advertisement
×