DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Trump Vs Musk: ਐਲਨ ਮਸਕ ਵੱਲੋਂ ਟਰੰਪ ਖ਼ਿਲਾਫ਼ ਆਪਣੀਆਂ ‘ਕੁਝ’ ਸੋਸ਼ਲ ਮੀਡੀਆ ਪੋਸਟਾਂ ’ਤੇ ਅਫ਼ਸੋਸ ਜ਼ਾਹਰ

'Went too far': Musk says he regrets his posts about US President Trump
  • fb
  • twitter
  • whatsapp
  • whatsapp
featured-img featured-img
ਡੋਨਲਡ ਟਰੰਪ ਤੇ ਐਲਨ ਮਸਕ
Advertisement

ਬੰਗਲੂਰੂ/ਵਾਸ਼ਿੰਗਟਨ, 11 ਜੂਨ

ਅਰਬਪਤੀ ਕਾਰੋਬਾਰੀ ਐਲੋਨ ਮਸਕ (Billionaire businessman Elon Musk) ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (U.S. President Donald Trump) ਬਾਰੇ ਕੀਤੀਆਂ ਕੁਝ ਪੋਸਟਾਂ 'ਤੇ ਅਫ਼ਸੋਸ ਹੈ ਕਿਉਂਕਿ ਇਨ੍ਹਾਂ ਵਿਚ ਉਹ ‘ਬਹੁਤ ਅਗਾਂਹ’ ਲੰਘ ਗਏ ਸਨ।

Advertisement

ਟਰੰਪ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਮਸਕ ਨਾਲ ਉਸਦੇ ਰਿਸ਼ਤੇ ਸੋਸ਼ਲ ਮੀਡੀਆ 'ਤੇ ਇਕ-ਦੂਜੇ ਦੇ ਅਪਮਾਨ ਤੋਂ ਬਾਅਦ ਖਤਮ ਹੋ ਗਏ ਸਨ। ਆਪਣੀਆਂ ਪੋਸਟਾਂ ਵਿਚ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਮਸਕ ਨੇ ਰਾਸ਼ਟਰਪਤੀ ਦੇ ਵੱਡੇ ਟੈਕਸ ਅਤੇ ਖਰਚ ਬਿੱਲ ਨੂੰ "ਘਿਣਾਉਣੀ ਕਾਰਵਾਈ" ਦੱਸਿਆ ਸੀ।

ਮਸਕ ਨੇ ਉਦੋਂ ਤੋਂ ਟਰੰਪ ਦੀ ਆਲੋਚਨਾ ਕਰਦੀਆਂ ਆਪਣੀਆਂ ਕੁਝ ਪੋਸਟਾਂ ਨੂੰ ਮਿਟਾ ਦਿੱਤਾ ਹੈ, ਜਿਨ੍ਹਾਂ ਵਿੱਚ ਰਾਸ਼ਟਰਪਤੀ 'ਤੇ ਮਹਾਂਦੋਸ਼ ਦਾ ਮੁਕੱਦਮਾ ਚਲਾਉਣ ਲਈ ਸਮਰਥਨ ਦਾ ਸੰਕੇਤ ਦੇਣ ਵਾਲੀ ਇੱਕ ਪੋਸਟ ਵੀ ਸ਼ਾਮਲ ਹੈ। ਦੁਨੀਆ ਦੇ ਸਭ ਤੋਂ ਅਮੀਰ ਤਰੀਨ ਆਦਮੀ ਮਸਕ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਸਦਾ ਗੁੱਸਾ ਘਟਣਾ ਸ਼ੁਰੂ ਹੋ ਗਿਆ ਹੈ ਅਤੇ ਉਹ ਰਿਸ਼ਤੇ ਨੂੰ ਠੀਕ ਕਰਨਾ ਚਾਹ ਸਕਦਾ ਹੈ।

ਮਸਕ ਨੇ ਬੁੱਧਵਾਰ ਨੂੰ ਆਪਣੀ ਮਾਲਕੀ ਵਾਲੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ 'ਤੇ ਆਪਣੀ ਇੱਕ ਪੋਸਟ ਵਿੱਚ ਲਿਖਿਆ, "ਮੈਨੂੰ ਪਿਛਲੇ ਹਫ਼ਤੇ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਆਪਣੀਆਂ ਕੁਝ ਪੋਸਟਾਂ 'ਤੇ ਅਫ਼ਸੋਸ ਹੈ। ਉਹ ਬਹੁਤ ਜ਼ਿਆਦਾ ਅਗਾਂਹ ਲੰਘ ਗਈਆਂ ਸਨ।’’ ਉਂਝ ਉਨ੍ਹਾਂ ਇਹ ਖ਼ੁਲਾਸਾ ਨਹੀਂ ਕੀਤਾ ਕਿ ਕਿਹੜੀਆਂ ਖਾਸ ਪੋਸਟਾਂ ਬਾਰੇ ਗੱਲ ਕਰ ਰਿਹਾ ਸੀ।

ਗ਼ੌਰਤਲਬ ਹੈ ਕਿ ਮਸਕ ਦੀ ਪੋਸਟ ਤੋਂ ਬਾਅਦ ਫ੍ਰੈਂਕਫਰਟ ਵਿੱਚ ਟੈਸਲਾ ਦੇ ਸ਼ੇਅਰ 2.7% ਵਧ ਗਏ। -ਰਾਇਟਰਜ਼

Advertisement
×