DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਵੱਲੋਂ ਭਾਰਤ-ਪਾਕਿਸਤਾਨ ਵਿਵਾਦ ਨੂੰ ਸੁਲਝਾਉਣ ਦਾ ਮੁੜ ਦਾਅਵਾ

ਪਹਿਲਾਂ ਵੀ ਕੲੀ ਵਾਰ ਕਰ ਚੁੱਕੇ ਹਨ ਦਾਅਵਾ; ਅਮਰੀਕੀ ਰਾਸ਼ਟਰਪਤੀ ਨੇ ਰੂਸ ’ਤੇ ਜੰਗ ਰੋਕਣ ਲੲੀ ਅਡ਼ੀ ਕਰਨ ਤੇ ਨਿਰਾਸ਼ ਕਰਨ ਦੇ ਦੋਸ਼ ਲਾਏ
  • fb
  • twitter
  • whatsapp
  • whatsapp
featured-img featured-img
President Donald Trump and Britain's Prime Minister Keir Starmer announce an agreement between the two countries during a joint press conference at Chequers near Aylesbury, England, Thursday, Sept. 18, 2025. AP/PTI(AP09_18_2025_000368A)
Advertisement

Trump repeats claim of settling India-Pakistan conflict ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਸਾਲ ਸੱਤ ਦੇਸ਼ਾਂ ਦਰਮਿਆਨ ਤਕਰਾਰ ਰੋਕਣ ਲਈ ਕੀਤੇ ਯਤਨਾਂ ਬਾਰੇ ਅੱਜ ਮੁੜ ਦੱਸਿਆ। ਉਨ੍ਹਾਂ ਮੁੜ ਦਾਅਵਾ ਕੀਤਾ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਸੁਲਝਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਸ੍ਰੀ ਟਰੰਪ ਨੇ ਯੂਕੇ ਦੀ ਫੇਰੀ ਦੌਰਾਨ ਬਕਿੰਘਮਸ਼ਾਇਰ ਵਿੱਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨਾਲ ਚੱਲ ਰਹੇ ਟਕਰਾਅ ’ਤੇ ਉਨ੍ਹਾਂ ਨੂੰ ਨਿਰਾਸ਼ ਕੀਤਾ ਸੀ ਪਰ ਉਹ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਰੋਕਣ ਵਿਚ ਸਫਲ ਹੋਏ।

ਉਨ੍ਹਾਂ ਰੂਸੀ ਤੇਲ ਖਰੀਦਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਹੁਤ ਨੇੜੇ ਹੋਣ ਦੇ ਬਾਵਜੂਦ ਭਾਰਤ ’ਤੇ ਲਗਾਏ ਗਏ ਟੈਕਸਾਂ ਦਾ ਵੀ ਹਵਾਲਾ ਦਿੱਤਾ। ਜ਼ਿਕਰਯੋਗ ਹੈ ਕਿ ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਚਲੇ ਦਹਿਸ਼ਤੀ ਟਿਕਾਣੇ ਨਸ਼ਟ ਕਰ ਦਿੱਤੇ ਸਨ ਤੇ ਦੋਵਾਂ ਦੇਸ਼ਾਂ ਦਰਮਿਆਨ ਜੰਗ ਛਿੜ ਗਈ ਸੀ। ਟਰੰਪ ਨੇ 10 ਮਈ ਮਗਰੋਂ ਕਈ ਵਾਰ ਆਪਣੇ ਇਸ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਖ਼ਤਮ ਕਰਨ ਵਿਚ ਮਦਦ ਕੀਤੀ ਸੀ। ਅਮਰੀਕੀ ਅਧਿਕਾਰੀਆਂ ਨੇ ਵੀ ਕਈ ਵਾਰ ਕਿਹਾ ਸੀ ਕਿ ਟਰੰਪ ਸ਼ਾਂਤੀ ਲਈ ਵਚਨਬੱਧ ਹਨ ਅਤੇ ਉਹ ‘ਅਮਨ ਦੇ ਰਾਸ਼ਟਰਪਤੀ’ ਹਨ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੋਕਣ ਤੋਂ ਇਲਾਵਾ ਹੋਰ ਮੁਲਕਾਂ ਦੇ ਟਕਰਾਅ ਹੱਲ ਕਰਨ ਦੀ ਵੀ ਜਾਣਕਾਰੀ ਦਿੱਤੀ। -ਪੀਟੀਆਈ

Advertisement

Advertisement
×