DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰੰਪ ਵੱਲੋਂ Sergio Gor ਭਾਰਤ ਵਿੱਚ ਅਮਰੀਕੀ ਰਾਜਦੂਤ ਨਾਮਜ਼ਦ

ਟਰੰਪ ਨੇ ਅਮਰੀਕਾ ਤੇ ਭਾਰਤ ਵਿਚਕਾਰ ਟੈਰਿਫ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਅਹਿਮ ਐਲਾਨ ਕੀਤਾ
  • fb
  • twitter
  • whatsapp
  • whatsapp
featured-img featured-img
Sergio Gor
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਨੇੜਲੇ ਸਾਥੀ Sergio Gor ਨੁੂੰ ਭਾਰਤ ’ਚ ਅਗਲੇ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ।, ਜੋ ਕਿ ਇਸ ਸਮੇਂ ‘ਵ੍ਹਾਈਟ ਹਾਊਸ ਪ੍ਰੈਜ਼ੀਡੈਂਸ਼ੀਅਲ ਪਰਸੋਨਲ ਆਫਿਸ’ ਦੇ ਡਾਇਰੈਕਟਰ ਹਨ।

ਟਰੰਪ ਨੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਕਿਹਾ, “ Sergio Gor ਮੇਰੇ ਬਹੁਤ ਚੰਗੇ ਦੋਸਤ ਹਨ ਅਤੇ ਕਈ ਸਾਲਾਂ ਤੋ ਮੇਰੇ ਨਾਲ ਹਨ। Gor ਨੁੂੰ ਭਾਰਤ ਵਿੱਚ ਅਮਰੀਕਾ ਦੇ ਅਗਲੇ ਰਾਜਦੂਤ ਵਜੋਂ ਨਾਮਜ਼ਦ ਕਰਨ ਤੇ ਮੈਨੁੂੰ ਬਹੁਤ ਖੁਸ਼ੀ ਹੋ ਰਹੀ ਹੈ।”

Advertisement

ਉਨ੍ਹਾਂ ਕਿਹਾ ਕਿ ਸਰਜੀਓ ਗੋਰ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਲਈ ਵਿਸ਼ੇਸ਼ ਦੂਤ ਵਜੋਂ ਵੀ ਕੰਮ ਕਰਨਗੇ।

ਇਹ ਐਲਾਨ ਅਮਰੀਕਾ ਅਤੇ ਭਾਰਤ ਵਿਚਕਾਰ ਟੈਰਿਫ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਵਿਚਕਾਰ ਕੀਤਾ ਗਿਆ ਹੈ।

ਟਰੰਪ ਨੇ ਕਿਹਾ ਕਿ Gor ਅਤੇ ਉਨ੍ਹਾਂ ਦੀ ਟੀਮ ਨੇ ‘ਰਿਕਾਰਡ ਸਮੇਂ’ ਵਿੱਚ ਸੰਘੀ ਵਿਭਾਗਾਂ ਅਤੇ ਏਜੰਸੀਆਂ ਵਿੱਚ ਲਗਭਗ 4,000 ਅਧਿਕਾਰੀਆਂ ਦੀ ਭਰਤੀ ਕੀਤੀ ਹੈ, ਜਿਸ ਵਿੱਚ 95 ਪ੍ਰਤੀਸ਼ਤ ਤੋਂ ਵੱਧ ਅਸਾਮੀਆਂ ਭਰੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਨਾਂਅ ’ਤੇ ਮੋਹਰ ਲੱਗਣ ਤੱਕ Gor ਵ੍ਹਾਈਟ ਹਾਊਸ ਵਿੱਚ ਆਪਣੀ ਮੌਜੂਦਾ ਭੂਮਿਕਾ ਵਿੱਚ ਬਣੇ ਰਹਿਣਗੇ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਰਿਕ ਗਾਰਸੇਟੀ ਮਈ 2023 ਤੋਂ ਜਨਵਰੀ 2025 ਤੱਕ ਭਾਰਤ ਵਿੱਚ ਅਮਰੀਕੀ ਰਾਜਦੂਤ ਸਨ।

Advertisement
×