ਮੈਂ ਭਾਰਤ-ਪਾਕਿਸਤਾਨ ਜੰਗ ਰੋਕੀ: ਟਰੰਪ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਡ਼ ਕੀਤਾ ਦਾਅਵਾ; ਕਰਜ਼ ਤੇ ਟੈਕਸ ਦੀਆਂ ਸ਼ਰਤਾਂ ਬਦੌਲਤ ਚਾਰ ਜੰਗਾਂ ਨੂੰ ਰੋਕਣ ਬਾਰੇ ਦੱਸਿਆ
Advertisement
Trump once again claims he stopped India, Pak warਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਦੁਨੀਆ ਭਰ ਦੀਆਂ ਸੱਤ ਜੰਗਾਂ ਨੂੰ ਰੋਕਿਆ ਹੈ, ਜਿਨ੍ਹਾਂ ਵਿਚ ਭਾਰਤ ਅਤੇ ਪਾਕਿਸਤਾਨ ਜੰਗ ਵੀ ਸ਼ਾਮਲ ਹੈ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਉਸ ਨੇ ਸੱਤ ਜੰਗਾਂ ਨੂੰ ਰੋਕਿਆ ਸੀ, ਇਨ੍ਹਾਂ ਵਿਚੋਂ ਚਾਰ ਜੰਗਾਂ ਵਿਚ ਉਨ੍ਹਾਂ ਸੰਘਰਸ਼ ਵਿੱਚ ਸ਼ਾਮਲ ਧਿਰਾਂ ਨਾਲ ਗੱਲਬਾਤ ਕਰਨ ਲਈ ਟੈਕਸ ਅਤੇ ਵਪਾਰ ਕਰਨ ਬਾਰੇ ਸ਼ਰਤਾਂ ਰੱਖੀਆਂ ਸਨ। ਉਨ੍ਹਾਂ ਜੰਗ ਵਿਚ ਉਲਝਣ ਵਾਲਿਆਂ ਨੂੰ ਵੱਧ ਟੈਕਸ ਲਾਉਣ ਦਾ ਡਰਾਵਾ ਦਿੱਤਾ ਸੀ। ਪਿਛਲੇ ਹਫ਼ਤੇ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੇ ਭਾਰਤ-ਪਾਕਿਸਤਾਨ ਦੀ ਜੰਗ ਸਮੇਤ ਛੇ ਜੰਗਾਂ ਖ਼ਤਮ ਕੀਤੀਆਂ ਹਨ।
Advertisement
Advertisement
×