ਕਰਨਾਟਕ ਗਣੇਸ਼ ਵਿਸਰਸਜਨ ਲਈ ਜਾਂਦੀ ਭੀੜ ਨੂੰ ਟਰੱਕ ਨੇ ਟੱਕਰ ਮਾਰੀ; ਅੱਠ ਹਲਾਕ
Eight dead as truck ploughs into Ganesha procession in Karnataka
Advertisement
ਹਸਨ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅੱਜ ਦੇਰ ਰਾਤ ਇੱਕ ਟਰੱਕ ਵੱਲੋਂ ਗਣੇਸ਼ ਵਿਸਰਜਨ ਸਬੰਧੀ ਜਲੂਸ ਨੂੰ ਟੱਕਰ ਮਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਪੁਲੀਸ ਦੇ ਸੁੂਤਰਾਂ ਨੇ ਦੱਸਿਆ ਕਿ ਇਹ ਘਟਨਾ ਮੋਸਾਲੇ ਹੋਸਾਹਲੀ ਪਿੰਡ ਵਿੱਚ ਗਣੇਸ਼ ਚਤੁਰਥੀ ਦੇ ਜਸ਼ਨਾਂ ਦੀ ਆਖਰੀ ਦਿਨ ਰਾਤ ਲਗਪਗ 8.45 ਵਜੇ ਵਾਪਰੀ।
Advertisement
ਸੂਤਰਾਂ ਨੇ ਕਿਹਾ, ‘‘ਮ੍ਰਿਤਕਾਂ ਵਿੱਚ ਜ਼ਿਆਦਾਤਰ ਨੌਜਵਾਨ ਲੜਕ ਸਨ।’’ ਉਨ੍ਹਾਂ ਕਿਹਾ ਕਿ 20 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਨ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ।
ਪਿੰਡ ਵਾਸੀਆਂ ਨੇ ਕਿਹਾ ਕਿ ਲਾਰੀ ਦੇ ਪਹੀਏ ਹੇਠ ਫਸਣ ਕਾਰਨ ਲਗਪਗ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਅਧਿਕਾਰਤ ਬਿਆਨ ਦੀ ਹਾਲੇ ਉਡੀਕ ਹੈ।
Advertisement
×