train derail: ਠਾਣੇ ਜ਼ਿਲ੍ਹੇ ਵਿੱਚ ਮਾਲ ਗੱਡੀ ਪਟੜੀ ਤੋਂ ਲੱਥੀ; ਕੋਈ ਨੁਕਸਾਨ ਨਹੀਂ
ਮੁੰਬਈ, 13 ਮਈ Goods train derails in Thaneਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਅਤੇ ਖਰਬਾਵ ਸਟੇਸ਼ਨਾਂ ਵਿਚਕਾਰ ਅੱਜ ਦੇਰ ਸ਼ਾਮ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਲੱਥ ਗਈ। ਰੇਲਵੇ ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਕੋਈ ਵੀ...
Advertisement
ਮੁੰਬਈ, 13 ਮਈ
Goods train derails in Thaneਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਅਤੇ ਖਰਬਾਵ ਸਟੇਸ਼ਨਾਂ ਵਿਚਕਾਰ ਅੱਜ ਦੇਰ ਸ਼ਾਮ ਨੂੰ ਇੱਕ ਮਾਲ ਗੱਡੀ ਪਟੜੀ ਤੋਂ ਲੱਥ ਗਈ। ਰੇਲਵੇ ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਕੋਈ ਵੀ ਜ਼ਖਮੀ ਨਹੀਂ ਹੋਇਆ। ਜਾਣਕਾਰੀ ਅਨੁਸਾਰ ਮੰਗਲੋਰ-ਡਗਰੂ (ਪੰਜਾਬ) ਰੇਲਗੱਡੀ ਦਾ ਇੱਕ ਡੱਬਾ ਸ਼ਾਮ 6.32 ਵਜੇ ਦੇ ਕਰੀਬ ਪਟੜੀ ਤੋਂ ਉਤਰ ਗਿਆ। ਕੇਂਦਰੀ ਰੇਲਵੇ ਦੇ ਸੀਪੀਆਰਓ ਸਵਪਨਿਲ ਨੀਲਾ ਨੇ ਕਿਹਾ ਕਿ ਇਹ ਹਾਦਸਾ ਗੈਰ-ਉਪਨਗਰੀ ਸੈਕਸ਼ਨ ’ਚ ਵਾਪਰਿਆ ਜਿਸ ਨਾਲ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੀ ਆਵਾਜਾਈ ’ਤੇ ਕੋਈ ਅਸਰ ਨਹੀਂ ਪਿਆ। ਇਹ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਵਸਈ-ਦੀਵਾ ਸੈਕਸ਼ਨ ’ਤੇ ਵਾਪਰਿਆ ਜੋ ਪੱਛਮੀ ਰੇਲਵੇ, ਮੱਧ ਰੇਲਵੇ ਅਤੇ ਕੋਂਕਣ ਰੇਲਵੇ ਵਿਚਕਾਰ ਇੱਕ ਮਹੱਤਵਪੂਰਨ ਲਿੰਕ ਹੈ। ਕੋਂਕਣ ਰੂਟ ਰਾਹੀਂ ਉੱਤਰੀ ਅਤੇ ਦੱਖਣੀ ਭਾਰਤ ਦੀਆਂ ਸਾਰੀਆਂ ਰੇਲਗੱਡੀਆਂ ਇਸ ਸੈਕਸ਼ਨ ਵਿੱਚੋਂ ਲੰਘਦੀਆਂ ਹਨ। ਪੀਟੀਆਈ
Advertisement
Advertisement
×