ਪੰਜਾਬ ’ਚ ਸਟੇਸ਼ਨ ਮਾਸਟਰ ਦੀ ਚੌਕਸੀ ਨੇ ਰੇਲ ਹਾਦਸਾ ਟਾਲਿਆ
ਪੰਜਾਬ ਵਿੱਚ ਚੌਕਸ ਸਟੇਸ਼ਨ ਮਾਸਟਰ ਨੇ ਅੱਜ ਆਪਣੀ ਸੂਝ-ਬੂਝ ਨਾਲ ਰੇਲ ਹਾਦਸਾ ਟਾਲ ਦਿੱਤਾ। ਜੰਮੂ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਭੰਗਾਲਾ ਦੇ ਸਟੇਸ਼ਨ ਮਾਸਟਰ ਵਿਜੈ ਕੁਮਾਰ ਤੜਕੇ ਟਰੇਨ ਦੇ ਸੁਰੱਖਿਅਤ ਲੰਘਣ ਦਾ ਸੰਕੇਤ ਦੇ ਰਿਹਾ ਸੀ ਤਾਂ...
Advertisement
ਪੰਜਾਬ ਵਿੱਚ ਚੌਕਸ ਸਟੇਸ਼ਨ ਮਾਸਟਰ ਨੇ ਅੱਜ ਆਪਣੀ ਸੂਝ-ਬੂਝ ਨਾਲ ਰੇਲ ਹਾਦਸਾ ਟਾਲ ਦਿੱਤਾ। ਜੰਮੂ ਰੇਲਵੇ ਡਿਵੀਜ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਭੰਗਾਲਾ ਦੇ ਸਟੇਸ਼ਨ ਮਾਸਟਰ ਵਿਜੈ ਕੁਮਾਰ ਤੜਕੇ ਟਰੇਨ ਦੇ ਸੁਰੱਖਿਅਤ ਲੰਘਣ ਦਾ ਸੰਕੇਤ ਦੇ ਰਿਹਾ ਸੀ ਤਾਂ ਉਸ ਨੇ ਮਾਲ ਗੱਡੀ ’ਚੋਂ ਧੂੰਆਂ ਤੇ ਚੰਗਿਆੜੀਆਂ ਨਿਕਲਦੀਆਂ ਦੇਖੀਆਂ। ਉਸ ਨੇ ਤੁਰੰਤ ਗਾਰਡ ਨੂੰ ਲਾਲ ਝੰਡੀ ਦਿਖਾਈ। ਐਡਵਾਂਸਡ ਸਟਾਰਟਰ ਸਿਗਨਲ ਨੂੰ ਮਾਮੂਲੀ ਜਿਹਾ ਪਾਰ ਕਰਨ ਤੋਂ ਬਾਅਦ ਟਰੇਨ ਤੜਕੇ 03:23 ਵਜੇ ਭੰਗਾਲਾ ਅਤੇ ਮੁਕੇਰੀਆਂ ਵਿਚਾਲੇ ਰੋਕ ਦਿੱਤੀ ਗਈ। ਜਦੋਂ ਗਾਰਡ ਰਾਜੇਂਦਰ ਪਾਲ ਤੇ ਗੇਟਮੈਨ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਡੱਬੇ ਵਿੱਚ ਤਕਨੀਕੀ ਖਰਾਬੀ ਸੀ।
Advertisement
Advertisement
×