DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਬਹਾਲ ਨਾ ਹੋ ਸਕੀ ਆਵਾਜਾਈ

ਵੈਸ਼ਨੋ ਦੇਵੀ ਯਾਤਰਾ ਮੁਅੱਤਲ; ਸਡ਼ਕ ਦੇ ਦੋਵੇਂ ਪਾਸੇ ਵਾਹਨ ਫਸੇ
  • fb
  • twitter
  • whatsapp
  • whatsapp
featured-img featured-img
ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ’ਚ ਲੱਗੇ ਕਾਮੇ। -ਫੋਟੋ: ਏਐੱਨਆਈ
Advertisement

ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ’ਤੇ ਆਵਾਜਾਈ ਨੂੰ ਬਹਾਲ ਕਰਨ ਲਈ ਕੌਮੀ ਰਾਜਮਾਰਗ ਅਥਾਰਿਟੀ ਆਫ ਦੀਆਂ ਕੋਸ਼ਿਸ਼ਾਂ ’ਚ ਇੱਕ ਵਾਰ ਫਿਰ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਕੌਮੀ ਰਾਜਮਾਰਗ ਅੱਜ ਤੀਜੇ ਦਿਨ ਵੀ ਬੰਦ ਰਿਹਾ।

ਅਧਿਕਾਰੀਆਂ ਨੇ ਦੱਸਿਆ ਕਿ ਤ੍ਰਿਕੁਟਾ ਪਹਾੜੀਆਂ ’ਤੇ ਸਥਿਤ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਦੀ ਯਾਤਰਾ ਵੀ ਲਗਾਤਾਰ 13ਵੇਂ ਦਿਨ ਮੁਅੱਤਲ ਰਹੀ, ਜਦੋਂ ਕਿ ਸਰਹੱਦੀ ਸੜਕ ਸੰਗਠਨ (BRO) ਨੇ ਕਠੂਆ ਜ਼ਿਲ੍ਹੇ ਵਿੱਚ ਬਸੋਹਲੀ-ਬਾਨੀ ਸੜਕ ’ਤੇ ਨੁਕਸਾਨੇ ਹਿੱਸੇ ਨੂੰ ਬਾਈਪਾਸ ਕਰਦਿਆਂ ਆਵਾਜਾਈ ਬਹਾਲ ਕੀਤੀ।

Advertisement

ਇੱਕ ਟਰੈਫਿਕ ਵਿਭਾਗ ਦੇ ਅਧਿਕਾਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਜਦੋਂ ਤੱਕ ਸੜਕ ’ਤੇ ਆਵਾਜਾਈ ਦੀ ਮੁਕੰਮਲ ਬਹਾਲੀ ਨਹੀਂ ਹੋ ਜਾਂਦੀ, ਉਦੋਂ ਤੱਕ ਧਮਣੀ ਸੜਕ ’ਤੇ ਸਫ਼ਰ ਨਾ ਕਰਨ। ਉਨ੍ਹਾਂ ਕਿਹਾ, ‘‘ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਅਜੇ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਹੈ।’’

ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (NHAI) ਦੇ ਰਾਮਬਨ ਸੈਕਟਰ ਦੇ ਪ੍ਰਾਜੈਕਟ ਮੈਨੇਜਰ ਸ਼ੁਭਮ ਨੇ ਕਿਹਾ ਕਿ ਭਾਰੀ ਮੀਂਹ ਨੇ ਅੱਜ ਸਵੇਰੇ ਊਧਮਪੁਰ ਜ਼ਿਲ੍ਹੇ ਦੇ ਥਾਰਡ ਵਿੱਚ 250 ਮੀਟਰ ਦੇ ਹਿੱਸੇ ਤੋਂ ਮਲਬਾ ਹਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਮੁੜ ਵਿਘਨ ਪਾਇਆ, ਜੋ ਕਿ ਇੱਕ ਪਹਾੜੀ ਹੇਠ ਦੱਬਿਆ ਹੋਇਆ ਹੈ।

ਪੱਥਰ ਤੋੜਨ ਲਈ ਧਮਾਕਾ ਕਰਦੇ ਹੋਏ ਕਾਮੇ। -ਫੋਟੋ: ਏਐੱਨਆਈ

ਉਨ੍ਹਾਂ ਕਿਹਾ, ‘‘ਹਾਈਵੇਅ ’ਤੇ ਜਲਦੀ ਆਵਾਜਾਈ ਬਹਾਲੀ ਨੂੰ ਯਕੀਨੀ ਬਣਾਉਣ ਲਈ ਵੱਡੇ ਪੱਥਰਾਂ ਨੂੰ ਤੋੜਨ ਲਈ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕੀਤੀ ਗਈ। ਮੀਂਹ ਦੇ ਬਾਵਜੂਦ ਕਾਮੇ ਮਲਬਾ ਹਟਾਉਣ ਲੱਗੇ ਹੋਏ ਹਨ ਪਰ ਕੌਮੀ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ।’’

ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਹਾਈਵੇਅ ’ਤੇ ਆਵਾਜਾਈ 2 ਸਤੱਬਰ ਨੂੰ ਮੁਅੱਤਲ ਕਰ ਦਿੱਤੀ ਗਈ ਸੀ। ਢਿੱਗਾਂ ਡਿੱਗਣ ਤੋਂ ਦੋ ਦਿਨ ਬਾਅਦ ਅੰਸ਼ਿਕ ਤੌਰ ’ਤੇ ਆਵਾਜਾਈ ਬਹਾਲ ਹੋਈ ਸੀ। ਹਾਲਾਂਕਿ ਦੋ ਹਫ਼ਤਿਆਂ ਤੋਂ ਵਾਹਨ ਉੱਥੇ ਫਸੇ ਹੋਏ ਹਨ।

ਅਧਿਕਾਰੀ ਨੇ ਦੱਸਿਆ ਕਿ Thard ਵਿੱਚ ਚਹੁੰ-ਮਾਰਗੀ ਹਾਈਵੇਅ ਦਾ ਵੱਡਾ ਹਿੱਸਾ ਪਹਾੜੀ ਥੱਲੇ ਪੂਰੀ ਦੱਬਿਆ ਹੋਇਆ ਹੈ ਅਤੇ ਬਾਕੀ ਹਾਈਵੇਅ ਨੂੰ ਦੋ-ਪਾਸੜ ਆਵਾਜਾਈ ਲਈ ਸਾਫ਼ ਕਰ ਦਿੱਤਾ ਗਿਆ ਹੈ।

ਹਾਈਵੇਅ ਦੇ ਲੰਬੇ ਸਮੇਂ ਤੱਕ ਬੰਦ ਰਹਿਣ ਕਾਰਨ ਸੜਕ ਦੇ ਦੋਵੇਂ ਪਾਸੇ ਬਾਗ਼ਬਾਨੀ ਉਤਪਾਦ ਅਤੇ ਜ਼ਰੂਰੀ ਵਸਤੂਆਂ ਲਿਜਾਣ ਵਾਲੇ ਟਰੱਕ ਫਸ ਗਏ ਸਨ।

ਮੌਸਮ ਵਿਭਾਗ ਦੇ ਬੁਲਾਰੇ ਨੇ 7 ਅਤੇ 8 ਸਤੰਬਰ ਨੂੰ ਦੇਰ ਰਾਤ ਜਾਂ ਸਵੇਰੇ ਜੰਮੂ ਕਸ਼ਮੀਰ ’ਚ ਕਈ ਥਾਈਂ ਹਲਕੇ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਨਾਲ ਹੀ ਜੰਮੂ ਡਿਵੀਜ਼ਨ ਦੇ ਕੁਝ ਜ਼ਿਲ੍ਹਿਆਂ ਵਿੱਚ ਦਰਮਿਆਨਾ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ਦੇ ਉੱਪਰ ਮਾਤਾ ਵੈਸ਼ਨੋ ਦੇਵੀ ਤੀਰਥ ਸਥਾਨ ਦੀ ਯਾਤਰਾ ਮੁਅੱਤਲ ਕਰ ਦਿੱਤੀ ਗਈ ਸੀ। 26 ਅਗਸਤ ਨੂੰ ਅਧਕੁਵਾਰੀ ਵਿੱਚ ਪੁਰਾਣੇ ਰਾਹ ’ਤੇ ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਤੋਂ ਕੁਝ ਘੰਟੇ ਪਹਿਲਾਂ ਯਾਤਰਾ ਮੁਅੱਤਲ ਕਰ ਦਿੱਤੀ ਗਈ ਸੀ, ਜਿਸ ਵਿੱਚ 34 ਜਣਿਆਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖ਼ਮੀ ਹੋ ਗਏ ਸਨ।

ਇਸ ਦੌਰਾਨ ਬੀਆਰਓ ਨੇ ਕਠੂਆ ਜ਼ਿਲ੍ਹੇ ਵਿੱਚ ਬਸੋਹਲੀ-ਬਾਨੀ ਸੜਕ ’ਤੇ ਆਵਾਜਾਈ ਬਹਾਲ ਕਰ ਦਿੱਤੀ ਹੈ, ਜਿਸ ਨਾਲ ਫਸੇ ਲੋਕਾਂ ਨੂੰ ਰਾਹਤ ਮਿਲੀ ਹੈ।

ਪੀਆਰਓ ਡਿਫੈਂਸ ਜੰਮੂ ਨੇ X ’ਤੇ ਇੱਕ ਪੋਸਟ ਵਿੱਚ ਕਿਹਾ, ‘‘ਬਸੋਹਲੀ ਤੋਂ ਬਾਨੀ ਤੱਕ ਸੜਕ ਦਾ ਇੱਕ ਹਿੱਸਾ ਲਗਾਤਾਰ ਮੀਂਹ ਕਾਰਨ ਵਹਿ ਗਿਆ ਸੀ, ਜਿਸ ਕਾਰਨ ਬਸੋਹਲੀ ਤੋਂ 47 ਕਿਲੋਮੀਟਰ ਦੂਰ ਟਿੱਕਰੀ ਮੋੜ ’ਤੇ ਸੜਕ ਵਿੱਚ ਇੱਕ ਵੱਡਾ ਪਾੜ ਪੈ ਗਿਆ ਸੀ। ਸੜਕ ਦੇ ਖਰਾਬ ਹੋਏ ਹਿੱਸੇ ਨੂੰ ਬਾਈਪਾਸ ਕਰਨ ਲਈ ਇੱਕ ਹਿੱਸੇ ਨੂੰ ਪੂਰੀ ਤਰ੍ਹਾਂ ਕੱਟਣਾ ਪਿਆ।’’ ਪੀਆਰਓ ਡਿਫੈਂਸ ਜੰਮੂ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ।

ਉਨ੍ਹਾਂ ਕਿਹਾ ਕਿ ਲਿੰਕ ਸੜਕ ਨੂੰ ਬਹਾਲ ਕਰ ਦਿੱਤਾ ਗਿਆ ਸੀ, ਜਿਸ ਨਾਲ ਕਠੂਆ ਦੇ ਬਸੋਹਲੀ ਤੋਂ ਡੋਡਾ ਜ਼ਿਲ੍ਹੇ ਦੇ ਭਦਰਵਾਹ ਨਾਲ ਸੰਪਰਕ ਬਹਾਲ ਹੋ ਗਿਆ ਸੀ।

Advertisement
×