ਵਪਾਰਕ ਗੱਲਬਾਤ: ਭਾਰਤ ਆਉਣ ਵਾਲੇ ਅਮਰੀਕੀ ਵਫ਼ਦ ਦੀ ਸਥਿਤੀ ਮੌਕੇ ’ਤੇ ਪਤਾ ਲੱਗੇਗੀ: ਵਣਜ ਸਕੱਤਰ
ਵਣਜ ਸਕੱਤਰ ਸੁਨੀਲ ਬਰਥਵਾਲ ਨੇ ਵੀਰਵਾਰ ਨੂੰ ਕਿਹਾ ਕਿ ਦੁਵੱਲੀ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਭਾਰਤ ਆਉਣ ਵਾਲੇ ਅਮਰੀਕੀ ਵਫ਼ਦ ਦੀ ਸਥਿਤੀ 25 ਅਗਸਤ ਦੀ ਨਿਰਧਾਰਤ ਮਿਤੀ ਦੇ ਨੇੜੇ ਹੀ ਪਤਾ ਲੱਗੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ...
Advertisement
ਵਣਜ ਸਕੱਤਰ ਸੁਨੀਲ ਬਰਥਵਾਲ ਨੇ ਵੀਰਵਾਰ ਨੂੰ ਕਿਹਾ ਕਿ ਦੁਵੱਲੀ ਵਪਾਰਕ ਗੱਲਬਾਤ ਦੇ ਅਗਲੇ ਦੌਰ ਲਈ ਭਾਰਤ ਆਉਣ ਵਾਲੇ ਅਮਰੀਕੀ ਵਫ਼ਦ ਦੀ ਸਥਿਤੀ 25 ਅਗਸਤ ਦੀ ਨਿਰਧਾਰਤ ਮਿਤੀ ਦੇ ਨੇੜੇ ਹੀ ਪਤਾ ਲੱਗੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਨਾਲ ਦੁਵੱਲੀ ਵਪਾਰਕ ਗੱਲਬਾਤ ਚੱਲ ਰਹੀ ਹੈ। ਗੱਲਬਾਤ ਦੇ ਅਗਲੇ ਦੌਰ (25 ਅਗਸਤ ਤੋਂ) ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, ‘‘ਤਰੀਕ ਦੇ ਨੇੜੇ, ਅਸੀਂ ਜਾਣ ਸਕਾਂਗੇ ਕਿ ਗੱਲਬਾਤ ਕਿਵੇਂ ਹੋਵੇਗੀ।’’
Advertisement
ਹੁਣ ਤੱਕ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਦੇ ਪੰਜ ਦੌਰ ਪੂਰੇ ਹੋ ਚੁੱਕੇ ਹਨ। ਛੇਵੇਂ ਦੌਰ ਦੀ ਗੱਲਬਾਤ ਲਈ ਅਮਰੀਕੀ ਟੀਮ 25 ਅਗਸਤ ਤੋਂ ਭਾਰਤ ਦਾ ਦੌਰਾ ਕਰਨ ਵਾਲੀ ਹੈ।
Advertisement
×