ਫਾਸਟੈਗ ਰਾਹੀਂ ਟੌਲ ਵਸੂਲੀ 19.6 ਫ਼ੀਸਦ ਵਧੀ
ਨਵੀਂ ਦਿੱਲੀ: ਨੈਸ਼ਨਲ ਇਲੈਕਟ੍ਰਾਨਿਕ ਟੌਲ ਵਸੂਲੀ (ਐੱਨਈਟੀਸੀ) ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਫਾਸਟੈਗ ਰਾਹੀਂ ਸੂਬਾਈ ਅਤੇ ਕੌਮੀ ਮਾਰਗਾਂ ’ਤੇ ਟੌਲ ਵਸੂਲੀ 19.6 ਫ਼ੀਸਦ ਵਧ ਕੇ 20,681.87 ਕਰੋੜ ਰੁਪਏ ਹੋ ਗਈ ਹੈ। ਐੱਨਈਟੀਸੀ ਦੇ ਅੰਕੜਿਆਂ ਅਨੁਸਾਰ,...
Advertisement
ਨਵੀਂ ਦਿੱਲੀ: ਨੈਸ਼ਨਲ ਇਲੈਕਟ੍ਰਾਨਿਕ ਟੌਲ ਵਸੂਲੀ (ਐੱਨਈਟੀਸੀ) ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਵਿੱਚ ਫਾਸਟੈਗ ਰਾਹੀਂ ਸੂਬਾਈ ਅਤੇ ਕੌਮੀ ਮਾਰਗਾਂ ’ਤੇ ਟੌਲ ਵਸੂਲੀ 19.6 ਫ਼ੀਸਦ ਵਧ ਕੇ 20,681.87 ਕਰੋੜ ਰੁਪਏ ਹੋ ਗਈ ਹੈ। ਐੱਨਈਟੀਸੀ ਦੇ ਅੰਕੜਿਆਂ ਅਨੁਸਾਰ, ਅਪਰੈਲ-ਜੂਨ ਤਿਮਾਹੀ ਵਿੱਚ ਟੌਲ ਰਾਹੀਂ ਲੰਘਣ ਵਾਲਿਆਂ ਦੀ ਗਿਣਤੀ ਵੀ 16.2 ਫ਼ੀਸਦ ਵਧ ਕੇ 117.3 ਕਰੋੜ ਹੋ ਗਈ। ਇੱਕ ਸਾਲ ਪਹਿਲਾਂ ਇਸੇ ਮਿਆਦ ਦੌਰਾਨ ਇਹ ਗਿਣਤੀ 100.98 ਕਰੋੜ ਸੀ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (ਐੱਨਐੱਚਏਆਈ) ਨੇ ਪਹਿਲੀ ਅਪਰੈਲ 2025 ਤੋਂ ਪੂਰੇ ਦੇਸ਼ ਦੇ ਹਾਈਵੇਅ ਸੈਕਸ਼ਨਾਂ ’ਤੇ ਟੌਲ ਫ਼ੀਸ ਦੀਆਂ ਦਰਾਂ ’ਚ ਔਸਤਨ ਚਾਰ-ਪੰਜ ਫ਼ੀਸਦ ਦਾ ਵਾਧਾ ਕਰ ਦਿੱਤਾ ਸੀ। -ਪੀਟੀਆਈ
Advertisement
Advertisement
×