DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Tirupati stampade ਰਾਸ਼ਟਰਪਤੀ ਮੁਰਮੂ ਨੇ ਤਿਰੂਪਤੀ ਭਗਦੜ ਦੀ ਘਟਨਾ 'ਤੇ ਸੋਗ ਪ੍ਰਗਟ ਕੀਤਾ

ਨਵੀਂ ਦਿੱਲੀ , 9 ਜਨਵਰੀ Tirupati stampade:  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਂਧਰਾ ਪ੍ਰਦੇਸ਼ ਵਿੱਚ ਤਿਰੂਪਤੀ ਭਗਦੜ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਭਗਦੜ ਮੱਚਣ ਕਾਰਨ ਛੇ...
  • fb
  • twitter
  • whatsapp
  • whatsapp
featured-img featured-img
Photo PTI
Advertisement

ਨਵੀਂ ਦਿੱਲੀ , 9 ਜਨਵਰੀ

Tirupati stampade:  ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਆਂਧਰਾ ਪ੍ਰਦੇਸ਼ ਵਿੱਚ ਤਿਰੂਪਤੀ ਭਗਦੜ ਦੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਭਗਦੜ ਮੱਚਣ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 40 ਹੋਰ ਜ਼ਖ਼ਮੀ ਹੋ ਗਏ ਸਨ।

Advertisement

ਉਨ੍ਹਾਂ ਕਿਹ ਕਿ ਇਹ ਜਾਣ ਕੇ ਦੁੱਖ ਹੋਇਆ ਕਿ ਤਿਰੂਪਤੀ ਵਿੱਚ ਭਗਦੜ ਕਾਰਨ ਬਹੁਤ ਸਾਰੇ ਸ਼ਰਧਾਲੂਆਂ ਦੀ ਜਾਨ ਚਲੀ ਗਈ। ਰਾਸ਼ਟਰਪਤੀ ਮੁਰਮੂ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਪੋਸਟ ਵਿਚ ਕਿਹਾ "ਮੈਂ ਦੁਖੀ ਪਰਿਵਾਰਾਂ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦੀ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੀ ਹਾਂ।

ਉਧਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ ਜ਼ਿਕਰਯੋਗ ਹੈ ਕਿ ਬੀਤੀ ਰਾਤ 'ਦਰਸ਼ਨ' ਟੋਕਨਾਂ ਦੀ ਵੰਡ ਦੌਰਾਨ ਵਿਸ਼ਨੂੰ ਨਿਵਾਸਮ ਨੇੜੇ ਭਗਦੜ ਮਚਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਨੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਘਟਨਾ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ।

10 ਤੋਂ 19 ਜਨਵਰੀ ਤੱਕ ਤਿਰੁਮਾਲਾ ਸ਼੍ਰੀ ਵੈਂਕਟੇਸ਼ਵਰ ਮੰਦਿਰ ਵਿਖੇ ਵੈਕੁੰਟਾ ਦੁਆਰ ਦੇ ਦਰਸ਼ਨ ਸ਼ੁਰੂ ਹਨ। ਟੀਟੀਡੀ ਨੇ ਘੋਸ਼ਣਾ ਕੀਤੀ ਕਿ ਅੱਜ ਤੋਂ ਦਰਸ਼ਨਾਂ ਲਈ ਔਫਲਾਈਨ ਟੋਕਨ ਜਾਰੀ ਕੀਤੇ ਜਾਣਗੇ, ਤਿਰੂਪਤੀ ਵਿੱਚ 9 ਟੋਕਨ ਵੰਡ ਕੇਂਦਰ ਸਥਾਪਤ ਕੀਤੇ ਜਾਣਗੇ। ਬੁੱਧਵਾਰ ਸਵੇਰ ਤੋਂ ਹੀ ਦੇਸ਼ ਦੇ ਕਈ ਹਿੱਸਿਆਂ ਤੋਂ ਸ਼ਰਧਾਲੂ ਟੋਕਨ ਲੈਣ ਲਈ ਵੱਡੀ ਗਿਣਤੀ ਚ ਪਹੁੰਚੇ, ਪਰ ਦਿਨ ਦੇ ਅੰਤ ਤੱਕ ਸਾਰੇ ਕੇਂਦਰਾਂ ’ਤੇ ਭਾਰੀ ਭੀੜ ਇਕੱਠੀ ਹੋ ਗਈ। ਏਐੱਨਆਈ

Advertisement
×