DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Thunderstorm, rain in Delhi disrupt flight operations, cause waterlogging ; ਦਿੱਲੀ ਵਿੱਚ ਤੂਫਾਨ ਅਤੇ ਮੀਂਹ ਕਾਰਨ ਉਡਾਣਾਂ ਪ੍ਰਭਾਵਿਤ

ਹਨੇਰੀ ਕਾਰਨ ਰੁੱਖ ਤੇ ਖੰਬੇ ਉੱਖੜੇ; ਕਈ ਥਾਵਾਂ ’ਤੇ ਪਾਣੀ ਭਰਿਆ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 25 ਮਈ

ਦਿੱਲੀ ਵਿੱਚ ਰਾਤ ਭਰ ਭਾਰੀ ਪਏ ਮੀਂਹ ਦੇ ਨਾਲ ਵਗੀ ਹਨੇਰੀ ਕਾਰਨ ਹਵਾਈ ਉਡਾਣਾਂ ਦੇ ਸੰਚਾਲਨ ਵਿੱਚ ਵਿਘਨ ਪਿਆ, ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ ਜਦਕਿ ਕਈ ਇਲਾਕਿਆਂ ਵਿੱਚ ਪਾਣੀ ਜਮ੍ਹਾਂ  ਹੋ ਗਿਆ।
 ਭਾਰਤੀ ਮੌਸਮ ਵਿਭਾਗ (The India Meteorological Department) ਨੇ ਕਿਹਾ ਕਿ ਦਿੱਲੀ ਦੇ ਮੁੱਖ ਮੌਸਮ ਕੇਂਦਰ ਨੇ ਦੇਰ ਰਾਤ 11.30 ਵਜੇ ਤੋਂ ਸਵੇਰੇ 5.30 ਵਜੇ ਦੌਰਾਨ ਛੇ ਘੰਟਿਆਂ ਵਿੱਚ 81.2 ਮਿਲੀਮੀਟਰ ਮੀਂਹ ਦਰਜ ਕੀਤਾ ਅਤੇ ਇਸ ਸਮੇਂ ਦੌਰਾਨ 82 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੀਂਹ ਕਾਰਨ ਦਿੱਲੀ ਵਿੱਚ ਮੋਤੀ ਬਾਗ, ਮਿੰਟੋ ਰੋਡ, ਦਿੱਲੀ ਛਾਉਣੀ ਅਤੇ ਦੀਨ ਦਿਆਲ ਉਪਾਧਿਆਏ ਮਾਰਗ ਸਣੇ ਕਈ ਸੜਕਾਂ ’ਤੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਕਈ ਇਲਾਕਿਆਂ ਵਿੱਚ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ।

ਖਰਾਬ ਮੌਸਮ ਕਾਰਨ ਇੱਥੇ Indira Gandhi International (IGI) Airport ’ਤੇ ਉਡਾਣ ਸੰਚਾਲਨ ਪ੍ਰਭਾਵਿਤ ਹੋਇਆ। ਇੰਡੀਗੋ ਨੇ ਤੜਕੇ 3.59 ਵਜੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਦਿੱਲੀ ਵਿੱਚ ਅਣਸੁਖਾਵੇਂ ਮੌਸਮ ਕਾਰਨ, ਉਡਾਣ ਸੰਚਾਲਨ ਵਿੱਚ ਅਸਥਾਈ ਤੌਰ ’ਤੇ ਵਿਘਨ ਪਿਆ ਹੈ। ਹਾਲਾਂਕਿ ਹਵਾਬਾਜ਼ੀ ਕੰਪਨੀ ਨੇ ਸਵੇਰੇ 5.54 ਵਜੇ ਇੱਕ ਹੋਰ ਪੋਸਟ ਵਿੱਚ ਕਿਹਾ ਕਿ ਦਿੱਲੀ ਵਿੱਚ ਅਸਮਾਨ ਸਾਫ਼ ਹੋਣ ਕਾਰਨ ਉਡਾਣਾਂ ਦਾ ਸੰਚਾਲਨ ਆਮ ਹੋ ਗਿਆ ਹੈ। ਦੂਜੇ ਪਾਸੇ ਉਡਾਣਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ flightradar24.com ’ਤੇ ਉਪਲਬਧ ਅੰਕੜਿਆਂ ਅਨੁਸਾਰ, ਹਵਾਈ ਅੱਡੇ ’ਤੇ ਕਈ ਉਡਾਣਾਂ ਦੇ ਸੰਚਾਲਨ ’ਚ ਦੇਰੀ ਹੋਈ ਅਤੇ ਕੁਝ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਰਵਾਨਗੀ ’ਚ ਔਸਤਨ 30 ਮਿੰਟ ਤੋਂ ਵੱਧ ਦੇਰੀ ਹੋਈ। -ਪੀਟੀਆਈ
Advertisement
Advertisement
×