DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

'Thug life' release: ਸੁਪਰੀਮ ਕੋਰਟ ਵੱਲੋਂ ਫਿਲਮ ਰਿਲੀਜ਼ ਕਰਨ ਬਾਰੇ ਅਰਜ਼ੀ ’ਤੇ ਕਰਨਾਟਕ ਸਰਕਾਰ ਤੋਂ ਮੰਗਿਆ ਤਲਬ

SC seeks Karnataka govt reply on plea seeking release of 'Thug life' film in state
  • fb
  • twitter
  • whatsapp
  • whatsapp
Advertisement

ਇਸ ਮਾਮਲੇ ’ਤੇ ਸੁਣਵਾਈ ਅਗਲੇ ਮੰਗਲਵਾਰ ਨੂੰ ਹੋਵੇਗੀ

ਨਵੀਂ ਦਿੱਲੀ, 13 ਜੂਨ

Advertisement

ਸੁਪਰੀਮ ਕੋਰਟ ਨੇ ਅਦਾਕਾਰ ਕਮਲ ਹਾਸਨ ਦੀ ਫ਼ਿਲਮ ‘ਠੱਗ ਲਾਈਫ’ ਦੀ ਕਰਨਾਟਕ ਦੇ ਸਿਨਮਾ ਘਰਾਂ ਵਿੱਚ ਸਕਰੀਨਿੰਗ ਨੂੰ ਲੈ ਕੇ ਕਥਿਤ ਧਮਕੀਆਂ ਖਿਲਾਫ ਸੁਰੱਖਿਆ ਦੀ ਮੰਗ ਸਬੰਧੀ ਅਰਜ਼ੀ ’ਤੇ ਕਰਨਾਟਕ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ।

ਸੁਪਰੀਮ ਕੋਰਟ ਦੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਜਸਟਿਸ ਮਨਮੋਹਨ (justices Prashant Kumar Mishra and Manmohan) ਦੇ ਬੈਂਚ ਨੇ ਮਨੀ ਰਤਨਮ ਵੱਲੋ ਨਿਰਦੇਸ਼ਤ ਅਤੇ ਕਮਲ ਹਾਸਨ (Kamal Haasan) ਦੇ ਲੀਡ ਰੋਲ ਵਾਲੀ ਤਾਮਿਲ ਫਿਲਮ ਦੀ ਸਕਰੀਨਿੰਗ ’ਤੇ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਐੱਮ ਮਹੇਸ਼ ਰੈਡੀ ਦੀ ਅਰਜ਼ੀ ’ਤੇ ਨੋਟਿਸ ਜਾਰੀ ਕੀਤਾ ਹੈ। ਇਸ ਮਸਲੇ ’ਤੇ ਸੁਣਵਾਈ ਅਗਲੇ ਮੰਗਲਵਾਰ ਨੂੰ ਹੋਵੇਗੀ।

ਰੈਡੀ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਕੇਂਦਰੀ ਫਿਲਮ ਸਰਟੀਫੀਕੇਸ਼ਨ ਬੋਰਡ ਵੱਲੋਂ ਸਰਟੀਫੀਕੇਟ ਮਿਲਣ ਦੇ ਬਾਵਜੂਦ ਕਰਨਾਟਕ ਸਰਕਾਰ ਨੇ ਪੁਲੀਸ ਦੀ ਦਖ਼ਲਅੰਦਾਜ਼ੀ ਅਤੇ ਜ਼ੁਬਾਨੀ ਹਦਾਇਤਾਂ ਰਾਹੀਂ ਇਸ ਫਿਲਮ ਨੂੰ ਸਿਨਮਾਂ ਘਰਾਂ ਵਿੱਚ ਲੱਗਣ ਤੋਂ ਰੋਕ ਦਿੱਤਾ ਹੈ।

ਰੈਡੀ ਦੇ ਵਕੀਲ ਏ. ਵੇਲਾਨ ਨੇ ਤਰਕ ਦਿੱਤਾ ਕਿ ਇਸ ਤਰਾਂ ਦੀਆਂ ਗਤੀਵਿਧੀਆਂ ਸੰਵਿਧਾਨ ਦੀ ਧਾਰਾ 19(1)(a) ਤਹਿਤ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ। -ਪੀਟੀਆਈ

Advertisement
×