‘ਠੱਗ ਲਾਈਫ’: ‘ਕਿਸੇ ਦੀਆਂ ਭਾਵਨਾਵਾਂ ਕਾਰਨ ਫਿਲਮ ਜਾਂ ਸਟੈਂਡਅਪ ਕਾਮੇਡੀ ’ਤੇ ਰੋਕ ਨਹੀਂ ਲਗਾਈ ਜਾ ਸਕਦੀ’
ਨਵੀਂ ਦਿੱਲੀ, 19 ਜੂਨ ਸੁਪਰੀਮ ਕੋਰਟ ਨੇ ਅੱਜ ਕਰਨਾਟਕ ਸਰਕਾਰ ਨੂੰ ਅਦਾਕਾਰ ਕਮਲ ਹਾਸਨ ਦੀ ਫਿਲਮ ‘ਠੱਗ ਲਾਈਫ’ ਦੇ ਸੂਬੇ ਵਿੱਚ ਪ੍ਰਦਰਸ਼ਨ ’ਚ ਅੜਿੱਕਾ ਡਾਹੁਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਹੈ ਕਿ...
Advertisement
ਨਵੀਂ ਦਿੱਲੀ, 19 ਜੂਨ
ਸੁਪਰੀਮ ਕੋਰਟ ਨੇ ਅੱਜ ਕਰਨਾਟਕ ਸਰਕਾਰ ਨੂੰ ਅਦਾਕਾਰ ਕਮਲ ਹਾਸਨ ਦੀ ਫਿਲਮ ‘ਠੱਗ ਲਾਈਫ’ ਦੇ ਸੂਬੇ ਵਿੱਚ ਪ੍ਰਦਰਸ਼ਨ ’ਚ ਅੜਿੱਕਾ ਡਾਹੁਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ। ਸਿਖ਼ਰਲੀ ਅਦਾਲਤ ਨੇ ਕਿਹਾ ਹੈ ਕਿ ਕਿਸੇ ਫਿਲਮ, ਸਟੈਂਡਅਪ ਕਾਮੇਡੀ ਜਾਂ ਕਵਿਤਾ ਪਾਠ ਨੂੰ ਸਿਰਫ਼ ਇਸ ਵਾਸਤੇ ਨਹੀਂ ਰੋਕਿਆ ਜਾ ਸਕਦਾ ਹੈ ਕਿ ਇਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਸਟਿਸ ਉੱਜਲ ਭੂਈਆਂ ਅਤੇ ਜਸਟਿਸ ਮਨਮੋਹਨ ਦੇ ਬੈਂਚ ਨੇ ਕਿਹਾ, ‘‘ਭਾਰਤ ਵਿੱਚ ਭਾਵਨਾਵਾਂ ਨੂੰ ਠੇਸ ਪੁੱਜਣ ਦਾ ਕੋਈ ਅੰਤ ਨਹੀਂ ਹੈ। ਜੇਕਰ ਕੋਈ ਸਟੈਂਡਅਪ ਕਾਮੇਡੀਅਨ ਕੁਝ ਕਹਿੰਦਾ ਹੈ ਤਾਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਹੈ ਅਤੇ ਭੰਨ੍ਹਤੋੜ ਤੇ ਵਿਰੋਧ ਪ੍ਰਦਰਸ਼ਨ ਹੋ ਜਾਂਦੇ ਹਨ। ਅਸੀਂ ਕਿੱਥੇ ਜਾ ਰਹੇ ਹਾਂ? ਕੀ ਇਸ ਦਾ ਮਤਲਬ ਇਹ ਹੈ ਕਿ ਵਿਰੋਧ ਕਰ ਕੇ ਫਿਲਮ ਰੋਕ ਦਿੱਤੀ ਜਾਣੀ ਚਾਹੀਦੀ ਹੈ। -ਪੀਟੀਆਈ
Advertisement
Advertisement
×