ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਤਿੰਨ ਨੂੰ 10 ਸਾਲ ਕੈਦ
ਠਾਣੇ, 30 ਨਵੰਬਰ ਮਹਾਰਾਸ਼ਟਰ ਦੇ ਠਾਣੇ ਵਿੱਚ ਪੋਕਸੋ ਅਦਾਲਤ ਨੇ 2017 ਵਿੱਚ 13 ਸਾਲਾ ਲੜਕੀ ਨੂੰ ਨਸ਼ੀਲੇ ਪਦਾਰਥ ਦੇ ਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ 10 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ਕਿਹਾ ਕਿ...
Advertisement
ਠਾਣੇ, 30 ਨਵੰਬਰ
ਮਹਾਰਾਸ਼ਟਰ ਦੇ ਠਾਣੇ ਵਿੱਚ ਪੋਕਸੋ ਅਦਾਲਤ ਨੇ 2017 ਵਿੱਚ 13 ਸਾਲਾ ਲੜਕੀ ਨੂੰ ਨਸ਼ੀਲੇ ਪਦਾਰਥ ਦੇ ਕੇ ਉਸ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ 10 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ਕਿਹਾ ਕਿ ਸਮਾਜ ਵਿੱਚ ਇਹ ਸੰਦੇਸ਼ ਜਾਣਾ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਂਦਾ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਘਟਨਾ ਕਾਰਨ ਪੀੜਤਾ ਬਹੁਤ ਪ੍ਰੇਸ਼ਾਨ ਹੈ। ਉਸ ਦਾ ਵਿਹਾਰ ਬਹੁਤ ਬਦਲ ਗਿਆ ਹੈ। ਵਿਸ਼ੇਸ਼ ਅਦਾਲਤ ਦੇ ਜੱਜ ਡੀਐੱਸ ਦੇਸ਼ਮੁਖ ਨੇ ਤਿੰਨ ਦੋਸ਼ੀਆਂ ਅਜੀਤ ਪਾਠਕ (29), ਆਦਿਲ ਜਾਵੇਦ ਸ਼ੇਖ (31) ਅਤੇ ਆਦਿਲ ਅਲੀ ਖਾਨ ਉਰਫ਼ ਕਸ਼ਮੀਰੀ (29) ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਹੈ। ਇਹ ਰਕਮ ਪੀੜਤਾ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਇਹ ਘਟਨਾ ਅਕਤੂਬਰ-ਦਸੰਬਰ 2017 ਵਿੱਚ ਵਾਪਰੀ ਸੀ ਅਤੇ ਉਸ ਸਮੇਂ ਉਹ 13 ਸਾਲ ਅਤੇ 9 ਮਹੀਨੇ ਦੀ ਸੀ। -ਪੀਟੀਆਈ
Advertisement
Advertisement
×