DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Uttarakhand ਦੇ ਟੀਹਰੀ ’ਚ ਟਰੱਕ ਪਲਟਣ ਕਾਰਨ ਤਿੰਨ ਕਾਂਵੜੀਆਂ ਦੀ ਮੌਤ; 18 ਜ਼ਖ਼ਮੀ

Three kanwariyas killed, 18 injured as truck overturns in Uttarakhand's Tehri 
  • fb
  • twitter
  • whatsapp
  • whatsapp
Advertisement
ਨਿਊ ਟੀਹਰੀ, 2 ਜੁਲਾਈ
ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ’ਚ ਅੱਜ ਸ਼ਿਵ ਭਗਤਾਂ ਨੂੰ  ਲਿਜਾ ਰਿਹਾ ਟਰੱਕ Rishikesh-Gangotri highway  ਉੱਤੇ  ਪਲਟਣ ਕਾਰਨ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ ਜਦਕਿ 18 ਜ਼ਖ਼ਮੀ ਹੋ ਗਏ।
ਨਰੇਂਦਰ ਨਗਰ ਥਾਣੇ ਦੇ ਇੰਚਾਰਰ ਸੰਜੈ ਮਿਸ਼ਰਾ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨਾਲ ਸਬੰਧਤ ਕਾਂਵੜੀਏ ਉੱਤਰਕਾਸ਼ੀ ਜ਼ਿਲ੍ਹੇ ਦੇ ਹਰਸ਼ਿਲ ਵੱਲ ਜਾ ਰਹੇ ਸਨ। 
ਉਨ੍ਹਾਂ ਦੱਸਿਆ ਕਿ ਜ਼ਖਮੀਆਂ ਨੂੰ   Narendra Nagar  ਦੇ ਇੱਕ  ਹਸਪਤਾਲ ਤੇ ਰਿਸ਼ੀਕੇਸ਼ ਦੇ  AIIMS  ’ਚ ਦਾਖਲ ਕਰਵਾਇਆ ਗਿਆ ਹੈ।  ਮਿਸ਼ਰਾ ਮੁਤਾਬਕ ਇਹ ਹਾਦਸਾ ਸਵੇਰੇ ਲਗਪਗ 9 ਵਜੇ   Khadi ਤੋਂ ਦੋ ਕਿਲੋਮੀਟਰ ਅੱਗੇ   Fakot and Jajal ਦੇ ਵਿਚਕਾਰ Tachchla ਕੋਲ  ਵਾਪਰਿਆ।
ਉੱਤਰਾਖੰਡ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਤਿੰਨ ਕਾਂਵੜੀਆਂ ਦੀ ਮੌਤ ’ਤੇ ਦੁੱਖ ਜਤਾਇਆ  ਤੇ ਜ਼ਖਮੀਆ ਦੀ ਸਿਹਤਯਾਬੀ ਲਈ ਕਾਮਨਾ ਕੀਤੀ ਹੈ।  -ਪੀਟੀਆਈ
Advertisement
×