DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

'ਇਹ ਮੋਦੀ ਦੀ ਜੰਗ ਹੈ': ਵਾਈਟ ਹਾਊਸ ਦੇ ਸਲਾਹਕਾਰ ਨੇ ਰੂਸੀ ਤੇਲ ਖਰੀਦਣ ਲਈ ਭਾਰਤ ’ਤੇ ਸਾਧਿਆ ਨਿਸ਼ਾਨਾ

ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨੈਵਰੋ ਨੇ ਯੂਕਰੇਨ ਸੰਘਰਸ਼ ਨੂੰ "ਮੋਦੀ ਦੀ ਜੰਗ" ਕਹਿ ਕੇ ਅਤੇ ਭਾਰਤ ਦੀ ਰੂਸੀ ਤੇਲ ਖਰੀਦ ਨੂੰ ਸਿੱਧੇ ਤੌਰ ’ਤੇ ਮਾਸਕੋ ਦੀਆਂ ਜੰਗ ਦੇ ਮੈਦਾਨ ਵਿੱਚ ਪ੍ਰਾਪਤੀਆਂ ਅਤੇ ਅਮਰੀਕੀ ਟੈਕਸਦਾਤਾਵਾਂ 'ਤੇ ਵੱਧ ਰਹੇ ਬੋਝ...
  • fb
  • twitter
  • whatsapp
  • whatsapp
Advertisement

ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨੈਵਰੋ ਨੇ ਯੂਕਰੇਨ ਸੰਘਰਸ਼ ਨੂੰ "ਮੋਦੀ ਦੀ ਜੰਗ" ਕਹਿ ਕੇ ਅਤੇ ਭਾਰਤ ਦੀ ਰੂਸੀ ਤੇਲ ਖਰੀਦ ਨੂੰ ਸਿੱਧੇ ਤੌਰ ’ਤੇ ਮਾਸਕੋ ਦੀਆਂ ਜੰਗ ਦੇ ਮੈਦਾਨ ਵਿੱਚ ਪ੍ਰਾਪਤੀਆਂ ਅਤੇ ਅਮਰੀਕੀ ਟੈਕਸਦਾਤਾਵਾਂ 'ਤੇ ਵੱਧ ਰਹੇ ਬੋਝ ਨਾਲ ਜੋੜ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਬਲੂਮਬਰਗ ਟੀ.ਵੀ. ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਨੈਵਰੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਨਾਲ ਨਵੀਂ ਦਿੱਲੀ ਦੀਆਂ ਨੀਤੀਆਂ ’ਤੇ ਆਪਣੀ ਹੁਣ ਤੱਕ ਦੀ ਸਭ ਤੋਂ ਸਖ਼ਤ ਆਲੋਚਨਾ ਨੂੰ ਮਿਲਾਇਆ।

Advertisement

ਨੈਵਰੋ ਨੇ ਕਿਹਾ, "ਮੋਦੀ ਇੱਕ ਮਹਾਨ ਨੇਤਾ ਹੈ। ਇਹ ਇੱਕ ਪਰਿਪੱਕ ਲੋਕਤੰਤਰ ਹੈ ਜਿਸ ਨੂੰ ਸਮਝਦਾਰ ਲੋਕ ਚਲਾ ਰਹੇ ਹਨ ਅਤੇ ਫਿਰ ਵੀ, ਉਹ ਸਾਡੇ ਵੱਲ ਬੇਸ਼ਰਮੀ ਨਾਲ ਦੇਖਦੇ ਹਨ ਅਤੇ ਇਨਕਾਰ ਕਰਦੇ ਹਨ ਕਿ ਉਨ੍ਹਾਂ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਟੈਕਸ ਹਨ, ਜਦੋਂ ਕਿ ਅਸਲ ਵਿੱਚ ਉਨ੍ਹਾਂ(ਖ਼ੁਦ) ਕੋਲ ਹਨ।"

ਨੈਵਰੋ ਅਨੁਸਾਰ ਅਮਰੀਕੀ ਨਾਗਰਿਕ ਭਾਰਤ ਦੀਆਂ ਚੋਣਾਂ ਦਾ ਭੁਗਤਾਨ ਕਰ ਰਹੇ ਹਨ। ਉਨ੍ਹਾਂ ਦਲੀਲ ਦਿੱਤੀ, “ਜਦੋਂ ਭਾਰਤ ਛੋਟ 'ਤੇ ਰੂਸੀ ਤੇਲ ਖਰੀਦਦਾ ਹੈ, ਇਸ ਨੂੰ ਰਿਫਾਇਨ ਕਰਦਾ ਹੈ ਅਤੇ ਪ੍ਰੀਮੀਅਮ ’ਤੇ ਦੁਬਾਰਾ ਵੇਚਦਾ ਹੈ ਤਾਂ ਰੂਸ ਇਸ ਆਮਦਨ ਦੀ ਵਰਤੋਂ ਆਪਣੀ ਜੰਗੀ ਮਸ਼ੀਨ ਨੂੰ ਫੰਡ ਦੇਣ ਅਤੇ ਹੋਰ ਯੂਕਰੇਨੀਅਨਾਂ ਨੂੰ ਮਾਰਨ ਲਈ ਕਰਦਾ ਹੈ। ਫਿਰ ਯੂਕਰੇਨ ਸਾਡੇ ਅਤੇ ਯੂਰਪ ਤੋਂ ਹੋਰ ਪੈਸੇ ਦੀ ਮੰਗ ਕਰਦਾ ਹੈ। ਇਸ ਲਈ ਅਮਰੀਕਾ ਵਿੱਚ ਹਰ ਕੋਈ ਨੁਕਸਾਨ ਝੱਲਦਾ ਹੈ, ਕਿਉਂਕਿ ਅਸੀਂ ਮੋਦੀ ਦੀ ਜੰਗ ਲਈ ਫੰਡ ਦੇ ਰਹੇ ਹਾਂ।”

ਇੱਕ ਜਵਾਬੀ ਪੇਸ਼ਕਸ਼ ਵਜੋਂ ਨੈਵਰੋ ਨੇ ਸੁਝਾਅ ਦਿੱਤਾ ਕਿ ਜੇ ਨਵੀਂ ਦਿੱਲੀ ਰੂਸੀ ਕੱਚੇ ਤੇਲ ਦਾ ਦਰਾਮਦ ਬੰਦ ਕਰ ਦਿੰਦੀ ਹੈ, ਤਾਂ ਅਮਰੀਕਾ ਭਾਰਤੀ ਸਮਾਨ 'ਤੇ ਟੈਕਸ ਵਿੱਚ 25 ਫੀਸਦੀ ਦੀ ਕਟੌਤੀ ਕਰ ਸਕਦਾ ਹੈ। ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਮੌਜੂਦਾ ਰਸਤਾ ਮਾਸਕੋ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ, "ਮੇਰਾ ਮਤਲਬ ਮੋਦੀ ਦੀ ਜੰਗ ਹੈ, ਕਿਉਂਕਿ ਸ਼ਾਂਤੀ ਦਾ ਰਸਤਾ ਕੁਝ ਹੱਦ ਤੱਕ ਨਵੀਂ ਦਿੱਲੀ ਵਿੱਚੋਂ ਲੰਘਦਾ ਹੈ।"

ਇਹ ਟਿੱਪਣੀਆਂ ਅਜਿਹੇ ਸਮੇਂ ਵਿੱਚ ਆਈਆਂ ਹਨ ਜਦੋਂ ਅਮਰੀਕਾ-ਭਾਰਤ ਸਬੰਧਾਂ ਵਿੱਚ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਹਨ। ਇਸ ਦੌਰਾਨ ਭਾਰਤੀ ਅਧਿਕਾਰੀਆਂ ਨੇ ਕਾਇਮ ਰੱਖਿਆ ਹੈ ਕਿ ਰੂਸ ਤੋਂ ਊਰਜਾ ਦਰਾਮਦ ਕਿਫਾਇਤੀ ਅਤੇ ਕੌਮੀ ਹਿੱਤਾਂ ਲਈ ਜ਼ਰੂਰੀ ਹਨ। ਨਵੀਂ ਦਿੱਲੀ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਅਮਰੀਕਾ ਅਤੇ ਯੂਰਪ ਰੂਸ ਨਾਲ ਸਬੰਧਤ ਵਸਤੂਆਂ ਖਰੀਦਣਾ ਜਾਰੀ ਰੱਖਦੇ ਹਨ, ਜਿਸ ਨਾਲ ਇਸ ਦੀਆਂ ਖਰੀਦਾਂ ਦੇ ਵਿਰੁੱਧ ਨੈਤਿਕ ਮਾਮਲਾ ਕਮਜ਼ੋਰ ਹੁੰਦਾ ਹੈ।

Advertisement
×