DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਹੋਈਆਂ ਚਾਰ ਮੌਤਾਂ ਦੀ ਨਿਰਪੱਖ ਨਿਆਂਇਕ ਜਾਂਚ ਹੋਵੇ: ਵਾਂਗਚੁਕ

ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਐੱਨਐੱਸਏ ਤਹਿਤ ਨਜ਼ਰਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਪਿਛਲੇ ਹਫ਼ਤੇ ਲੇਹ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਹੋਈ ਚਾਰ ਲੋਕਾਂ ਦੀ ਮੌਤ ਦੀ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਵਾਂਗਚੁਕ ਨੇ ਲੋਕਾਂ ਨੂੰ ‘ਸ਼ਾਂਤੀ...

  • fb
  • twitter
  • whatsapp
  • whatsapp
featured-img featured-img
ਸੋਨਮ ਵਾਂਗਚੁਕ ਦੀ ਫਾਈਲ ਫੋੋਟੋ।
Advertisement

ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਐੱਨਐੱਸਏ ਤਹਿਤ ਨਜ਼ਰਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਪਿਛਲੇ ਹਫ਼ਤੇ ਲੇਹ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਹੋਈ ਚਾਰ ਲੋਕਾਂ ਦੀ ਮੌਤ ਦੀ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਵਾਂਗਚੁਕ ਨੇ ਲੋਕਾਂ ਨੂੰ ‘ਸ਼ਾਂਤੀ ਅਤੇ ਏਕਤਾ ਬਣਾ ਕੇ ਰੱਖਣ ਅਤੇ ਅਹਿੰਸਾ ਦੇ ਸੱਚੇ ਗਾਂਧੀਵਾਦੀ ਤਰੀਕੇ ਨਾਲ ਆਪਣਾ ਸੰਘਰਸ਼ ਜਾਰੀ ਰੱਖਣ ਲਈ ਕਿਹਾ ਹੈ।

ਵਾਂਗਚੁਕ ਨੇ ਜੋਧਪੁਰ ਦੀ ਕੇਂਦਰੀ ਜੇਲ੍ਹ ਤੋਂ ਆਪਣੇ ਵੱਡੇ ਭਰਾ Tsetan Dorjey Ley ਅਤੇ ਵਕੀਲ ਮੁਸਤਫਾ ਹਜ ਰਾਹੀਂ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ‘‘ਮੈਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਠੀਕ ਹਾਂ ਅਤੇ ਸਾਰਿਆਂ ਦੀ ਚਿੰਤਾ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ ਕਰਦਾ ਹਾਂ। ਉਨ੍ਹਾਂ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ ਅਤੇ ਜ਼ਖਮੀ ਹੋਏ ਅਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਮੇਰੀਆਂ ਪ੍ਰਾਰਥਨਾਵਾਂ ਹਨ।’’

Advertisement

ਸੋਨਮ ਨੇ ਕਿਹਾ ਕਿ ਸਾਡੇ ਚਾਰ ਲੋਕਾਂ ਦੀ ਹੱਤਿਆ ਦੀ ਨਿਰਪੱਖ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਅਤੇ ‘ਜਦੋਂ ਤੱਕ ਅਜਿਹਾ ਨਹੀਂ ਹੁੰਦਾ ਮੈਂ ਜੇਲ੍ਹ ਵਿੱਚ ਰਹਿਣ ਲਈ ਤਿਆਰ ਹਾਂ।’ ਵਾਂਗਚੁਕ ਨੇ ਕਿਹਾ ਕਿ ਉਹ ‘6ਵੇਂ ਸ਼ਡਿਊਲ ਅਤੇ ਰਾਜ ਦੇ ਦਰਜੇ ਦੀ ਸਾਡੀ ਅਸਲ ਸੰਵਿਧਾਨਕ ਮੰਗ ਵਿੱਚ ਐਪੈਕਸ ਬਾਡੀ ਅਤੇ ਕੇਡੀਏ (ਕਾਰਗਿਲ ਡੈਮੋਕ੍ਰੇਟਿਕ ਅਲਾਇੰਸ) ਅਤੇ ਲੱਦਾਖ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਐਪੈਕਸ ਬਾਡੀ ਲੱਦਾਖ ਦੇ ਹਿੱਤ ਵਿੱਚ ਜੋ ਵੀ ਕਾਰਵਾਈ ਕਰਦੀ ਹੈ, ਮੈਂ ਪੂਰੇ ਦਿਲ ਨਾਲ ਉਨ੍ਹਾਂ ਦੇ ਨਾਲ ਹਾਂ।’’ ਵਾਤਾਵਰਨ ਕਾਰਕੁਨ ਨੇ ਕਿਹਾ, ‘‘ਮੈਂ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਅਤੇ ਆਪਣੇ ਸੰਘਰਸ਼ ਨੂੰ ਸ਼ਾਂਤੀਪੂਰਨ ਢੰਗ ਨਾਲ ਜਾਰੀ ਰੱਖਣ ਦੀ ਅਪੀਲ ਕਰਦਾ ਹਾਂ।’’

Advertisement

Advertisement
×