ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਬੋਇੰਗ ਜਹਾਜ਼ਾਂ ਦੇ ਈਂਧਣ ਸਵਿੱਚ ਦੇ ਲੌਕਿੰਗ ਸਿਸਟਮ ’ਚ ਕੋਈ ਗੜਬੜੀ ਨਹੀਂ: ਏਅਰ ਇੰਡੀਆ

ਏਅਰਲਾੲੀਨ ਨੇ ਅਹਿਮਦਾਬਾਦ ਜਹਾਜ਼ ਹਾਦਸੇ ਮਗਰੋਂ ਆਪਣੀ ‘ਇਹਤਿਆਤੀ’ ਜਾਂਚ ਰਿਪੋਰਟ ਵਿੱਚ ਕੀਤਾ ਦਾਅਵਾ
Advertisement

ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਆਪਣੇ ਬੋਇੰਗ 787 ਅਤੇ 737 ਜਹਾਜ਼ਾਂ ਦੇ ਬੇੜੇ ’ਤੇ ਈਂਧਣ ਕੰਟਰੋਲ ਸਵਿੱਚ (ਐੱਫਸੀਐੱਸ) ਦੇ ਲੌਕਿੰਗ ਸਿਸਟਮ ਦੀ ‘ਇਹਤਿਆਤੀ’ ਜਾਂਚ ਮੁਕੰਮਲ ਕਰ ਲਈ ਹੈ ਅਤੇ ਇਸ ਵਿੱਚ ਕੋਈ ਗੜਬੜੀ ਨਹੀਂ ਮਿਲੀ।

ਹਵਾਈ ਹਾਦਸਿਆਂ ਬਾਰੇ ਜਾਂਚ ਬਿਊਰੋ (ਏਏਆਈਬੀ) ਨੇ ਗੁਜਰਾਤ ਦੇ ਅਹਿਮਦਾਬਾਦ ’ਚ 12 ਜੂਨ ਨੂੰ ਏਅਰ ਇੰਡੀਆ ਦੇ ਬੋਇੰਗ 787 ਜਹਾਜ਼ ਦੇ ਹਾਦਸੇ ਦੀ ਜਾਂਚ ਮਗਰੋਂ ਪਿਛਲੇ ਹਫ਼ਤੇ ਆਪਣੀ ਮੁੱਢਲੀ ਰਿਪੋਰਟ ਪੇਸ਼ ਕੀਤੀ ਸੀ। ਏਏਆਈਬੀ ਨੇ ਰਿਪੋਰਟ ਵਿੱਚ ਕਿਹਾ ਸੀ ਕਿ ਹਾਦਸੇ ਤੋਂ ਪਹਿਲਾਂ ਜਹਾਜ਼ ਦੇ ਦੋਵਾਂ ਇੰਜਣਾਂ ਨੂੰ ਈਂਧਣ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਜਿਸ ਮਗਰੋਂ ਜਹਾਜ਼ ਉਡਾਣ ਭਰਨ ਤੋਂ ਫੌਰੀ ਬਾਅਦ ਜ਼ਮੀਨ ’ਤੇ ਡਿੱਗ ਗਿਆ।

Advertisement

ਇਸ ਤੋਂ ਬਾਅਦ ਸਿਵਲ ਏਵੀਏਸ਼ਨ ਸੇਫਟੀ ਰੈਗੂਲੇਟਰ (ਡੀਜੀਸੀਏ) ਨੇ ਏਅਰ ਇੰਡੀਆ ਨੂੰ 21 ਜੁਲਾਈ ਤੱਕ ਆਪਣੇ ਬੇੜੇ ਵਿੱਚ ਸ਼ਾਮਲ ਬੋਇੰਗ 787 ਅਤੇ 737 ਜਹਾਜ਼ਾਂ ਵਿੱਚ ਈਂਧਣ ਸਵਿੱਚ ਦੇ ਲੌਕਿੰਗ ਸਿਸਟਮ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਸੀ।

ਲੰਡਨ ਜਾਣ ਵਾਲਾ ਬੋਇੰਗ 787 ਡਰੀਮਲਾਈਨਰ ਜਹਾਜ਼ 12 ਜੂਨ ਨੂੰ ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਫੌਰੀ ਮਗਰੋਂ ਮੈਡੀਕਲ ਕਾਲਜ ਦੇ ਹੋਸਟਲ ਨਾਲ ਟਕਰਾ ਗਿਆ ਸੀ। ਇਸ ਦੌਰਾਨ ਜਹਾਜ਼ ਵਿੱਚ ਸਵਾਰ 242 ਵਿੱਚੋਂ 241 ਯਾਤਰੀਆਂ ਦੀ ਮੌਤ ਹੋ ਗਈ ਸੀ ਜਦੋਂਕਿ 19 ਹੋਰਾਂ ਦੀ ਵੀ ਜਾਨ ਚਲੀ ਗਈ ਸੀ।

ਟਾਟਾ ਗਰੁੱਪ ਏਅਰਲਾਈਨ ਨੇ ਬਿਆਨ ਵਿੱਚ ਕਿਹਾ, ‘‘ਈਂਧਣ ਸਵਿੱਚ ਦੇ ਲੌਕਿੰਗ ਸਿਸਟਮ ਵਿੱਚ ਜਾਂਚ ਦੌਰਾਨ ਕੋਈ ਗੜਬੜੀ ਨਹੀਂ ਮਿਲੀ।’’ ਈਂਧਣ ਕੰਟਰੋਲ ਸਵਿੱਚ ਜਹਾਜ਼ ਦੇ ਇੰਜਣ ਵਿੱਚ ਤੇਲ ਦੀ ਸਪਲਾਈ ਨੂੰ ਕੰਟਰੋਲ ਕਰਦੇ ਹਨ। ਏਅਰ ਇੰਡੀਆ ਨੇ ਕਿਹਾ ਕਿ ਉਸਦੀਆਂ ਦੋਵੇਂ ਏਅਰਲਾਈਨਾਂ ਨੇ 14 ਜੁਲਾਈ ਨੂੰ ਜਾਰੀ ਡੀਜੀਸੀਏ ਦੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਹੈ।

 

ਏਅਰ ਇੰਡੀਆ ਨੇ 12 ਜੁਲਾਈ ਨੂੰ ਸ਼ੁਰੂ ਕੀਤੀ ਸੀ ਜਾਂਚ

ਏਅਰ ਇੰਡੀਆ ਨੇ ਕਿਹਾ ਕਿ ਉਸ ਨੂੰ 12 ਜੁਲਾਈ ਨੂੰ ਆਪਣੀ ਮਰਜ਼ੀ ਨਾਲ ਨਿਰੀਖਣ ਸ਼ੁਰੂ ਕੀਤਾ ਸੀ ਅਤੇ ਜਹਾਜ਼ ਰੈਗੂਲੇਟਰ ਵੱਲੋਂ ਤੈਅ ਸਮਾਂ-ਸੀਮਾ ਅੰਦਰ ਇਸ ਨੂੰ ਪੂਰਾ ਕਰ ਲਿਆ ਹੈ। ਬੋਇੰਗ 787-8 ਹਾਦਸੇ ਬਾਰੇ ਏਏਆਈਬੀ ਦੀ ਮੁੱਢਲੀ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਡਾਣ ਭਰਨ ਤੋਂ ਫੌਰੀ ਮਗਰੋਂ ਜਹਾਜ਼ ਦੇ ਦੋਵੇਂ ਇੰਜਣਾਂ ਨੂੰ ਈਂਧਣ ਦੀ ਸਪਲਾਈ ਇੱਕ ਸੈਕਿੰਡ ਦੇ ਅੰਦਰ ਬੰਦ ਕਰ ਦਿੱਤੀ ਗਈ ਸੀ, ਜਿਸ ਕਾਰਨ ਕੌਕਪਿਟ ’ਚ ਭਰਮ ਦੀ ਸਥਿਤੀ ਪੈਦਾ ਹੋ ਗਈ ਤੇ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਹੀ ਜ਼ਮੀਨ ’ਤੇ ਡਿੱਗ ਗਿਆ।

Advertisement