ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅਫ਼ਵਾਹ ਨਿਕਲੀ
ਆਗਰਾ: ਆਗਰਾ ’ਚ ਉੱਤਰ ਪ੍ਰਦੇਸ਼ ਦੇ ਖੇਤਰੀ ਸੈਰ-ਸਪਾਟਾ ਦਫ਼ਤਰ ਨੂੰ ਅੱਜ ਇੱਕ ਈਮੇਲ ਭੇਜ ਕੇ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ ਅਫਵਾਹ ਨਿਕਲੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਏਸੀਪੀ ਸਈਦ ਅਰੀਬ ਅਹਿਮਦ ਨੇ ਸੂਚਨਾ ਮਿਲਣ ’ਤੇ...
Advertisement
ਆਗਰਾ:
ਆਗਰਾ ’ਚ ਉੱਤਰ ਪ੍ਰਦੇਸ਼ ਦੇ ਖੇਤਰੀ ਸੈਰ-ਸਪਾਟਾ ਦਫ਼ਤਰ ਨੂੰ ਅੱਜ ਇੱਕ ਈਮੇਲ ਭੇਜ ਕੇ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ ਅਫਵਾਹ ਨਿਕਲੀ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਏਸੀਪੀ ਸਈਦ ਅਰੀਬ ਅਹਿਮਦ ਨੇ ਸੂਚਨਾ ਮਿਲਣ ’ਤੇ ਬੰਬ ਨਕਾਰਾ ਕਰਨ ਵਾਲੇ ਦਸਤੇ, ਡੌਗ ਸਕੁਐਡ ਤੇ ਹੋਰ ਟੀਮਾਂ ਮੌਕੇ ’ਤੇ ਭੇਜੀਆਂ ਪਰ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਉਨ੍ਹਾਂ ਦੱਸਿਆ, ‘ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਯੂਪੀ ਸੈਰ-ਸਪਾਟਾ ਦਫ਼ਤਰ ਨੂੰ ਮਿਲੀ ਹੈ। ਈਮੇਲ ਅਨੁਸਾਰ ਸਾਨੂੰ ਕੁਝ ਵੀ ਨਹੀਂ ਮਿਲਿਆ। ਬੰਬ ਨਕਾਰਾ ਕਰਨ ਵਾਲਾ ਦਸਤਾ, ਖੋਜੀ ਕੁੱਤੇ ਅਤੇ ਹੋਰ ਟੀਮਾਂ ਸੁਰੱਖਿਆ ਜਾਂਚ ਲਈ ਤਾਜ ਮਹਿਲ ਪਹੁੰਚ ਗਈਆਂ ਹਨ।’ ਯੂਪੀ ਸੈਰ-ਸਪਾਟਾ ਦੀ ਡਿਪਟੀ ਡਾਇਰੈਕਟਰ ਦੀਪਤੀ ਵਤਸ ਨੇ ਕਿਹਾ, ‘ਸਾਨੂੰ ਅੱਜ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਜਿਸ ਮਗਰੋਂ ਅਸੀਂ ਉਹ ਈਮੇਲ ਕਾਰਵਾਈ ਲਈ ਆਗਰਾ ਪੁਲੀਸ ਤੇ ਏਐੱਸਆਈ ਨੂੰ ਭੇਜ ਦਿੱਤੀ।’ -ਪੀਟੀਆਈ
Advertisement
Advertisement
×