ਮਹਾਰਾਸ਼ਟਰ ਦੇ ਪਿੰਡ ਵਿੱਚ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਦਾ ਮਤਾ ਪਾਸ
ਪੁਣੇ, 10 ਦਸੰਬਰ ਮਹਾਰਾਸ਼ਟਰ ਦੇ ਸਾਤਾਰਾ ਜ਼ਿਲ੍ਹੇ ਵਿੱਚ ਕੋਲੇਵਾੜੀ ਗ੍ਰਾਮ ਸਭਾ ਨੇ ਭਵਿੱਖ ਦੀਆਂ ਸਾਰੀਆਂ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਦਾ ਮਤਾ ਪਾਸ ਕੀਤਾ ਹੈ। ਇਸ ਨਾਲ ਕੋਲੇਵਾੜੀ ਈਵੀਐੱਮ ਖ਼ਿਲਾਫ਼ ਮਤਾ ਪਾਸ ਕਰਨ ਵਾਲਾ ਮਹਾਰਾਸ਼ਟਰ ਦਾ ਦੂਜਾ ਪਿੰਡ ਬਣ ਗਿਆ...
Advertisement
ਪੁਣੇ, 10 ਦਸੰਬਰ
ਮਹਾਰਾਸ਼ਟਰ ਦੇ ਸਾਤਾਰਾ ਜ਼ਿਲ੍ਹੇ ਵਿੱਚ ਕੋਲੇਵਾੜੀ ਗ੍ਰਾਮ ਸਭਾ ਨੇ ਭਵਿੱਖ ਦੀਆਂ ਸਾਰੀਆਂ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਦਾ ਮਤਾ ਪਾਸ ਕੀਤਾ ਹੈ। ਇਸ ਨਾਲ ਕੋਲੇਵਾੜੀ ਈਵੀਐੱਮ ਖ਼ਿਲਾਫ਼ ਮਤਾ ਪਾਸ ਕਰਨ ਵਾਲਾ ਮਹਾਰਾਸ਼ਟਰ ਦਾ ਦੂਜਾ ਪਿੰਡ ਬਣ ਗਿਆ ਹੈ। ਇਹ ਪਿੰਡ ਕਰਾੜ (ਦੱਖਣੀ) ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਪਹਿਲਾਂ ਇਸ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। ਪਿਛਲੇ ਮਹੀਨੇ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਿਥਵੀਰਾਜ ਚਵਾਨ ਨੂੰ ਭਾਜਪਾ ਦੇ ਉਮੀਦਵਾਰ ਅਤੁਲ ਭੋਸਲੇ ਤੋਂ 39,355 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਲੇਵਾੜੀ ਦੇ ਲੋਕਾਂ ਵੱਲੋਂ ਈਵੀਐੱਮ ਰਾਹੀਂ ਹੋਣ ਵਾਲੀ ਵੋਟਿੰਗ ’ਤੇ ਸ਼ੱਕ ਪ੍ਰਗਟ ਕੀਤੇ ਜਾਣ ਤੋਂ ਬਾਅਦ ਇਹ ਮਤਾ ਪਾਸ ਕੀਤਾ ਗਿਆ ਹੈ। -ਪੀਟੀਆਈ
Advertisement
Advertisement
×