ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਦੁਰਗਾ ਪੂਜਾ ਦੀ ਵਧਾਈ ਦਿੱਤੀ
ਨੱਢਾ ਨੇ ਕੋਲਕਾਤਾ ਵਿੱਚ ਮਹਾਸਪਤਮੀ ਮੌਕੇ ਦੁਰਗਾ ਪੂਜਾ ਕੀਤੀ
Advertisement
ਨਵੀਂ ਦਿੱਲੀ/ਕੋਲਕਾਤਾ, 22 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨੂੰ ਦੁਰਗਾ ਪੂਜਾ ਦੀ ਵਧਾਈ ਦਿੱਤੀ ਅਤੇ ਇਸ ਮੌਕੇ ਸਾਰਿਆਂ ਦੀ ਵਧੀਆ ਸਿਹਤ ਤੇ ਸੁਖੀ ਜੀਵਨ ਦੀ ਕਾਮਨਾ ਕੀਤੀ। ਮੋਦੀ ਨੇ ‘ਐਕਸ’ ’ਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਦੇਸ਼ ਭਰ ਦੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਦੁਰਗਾ ਪੂਜਾ ਦੀਆਂ ਸ਼ੁਭ ਕਾਮਨਾਵਾਂ। ਮਾਂ ਦੁਰਗਾ ਹਰੇਕ ਕਿਸੇ ਨੂੰ ਵਧੀਆ ਸਿਹਤ ਤੇ ਸੁਖੀ ਜੀਵਨ ਦਾ ਆਸ਼ੀਰਵਾਦ ਦੇਵੇ।’’ ਇਸੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਕੋਲਕਾਤਾ ਵਿੱਚ ਮਹਾਸਪਤਮੀ ਮੌਕੇ ਹਾਵੜਾ ’ਚ ਇਕ ਪੰਡਾਲ ਵਿੱਚ ਪਹੁੰਚ ਕੇ ਦੁਰਗਾ ਮਾਤਾ ਦੀ ਪੂਜਾ ਕੀਤੀ। -ਪੀਟੀਆਈ
Advertisement
Advertisement
Advertisement
×