ਰਾਸ਼ਟਰਪਤੀ ਨੇ ਹੀਰਾਲਾਲ ਸਾਮਰੀਆ ਨੂੰ ਮੁੱਖ ਸੂਚਨਾ ਕਮਿਸ਼ਨਰ ਵਜੋਂ ਸਹੁੰ ਚੁਕਾਈ
ਨਵੀਂ ਦਿੱਲੀ, 6 ਨਵੰਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰੀਆ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਮੁਖੀ ਵਜੋਂ ਸਹੁੰ ਚੁਕਾਈ। ਇਹ ਅਹੁਦਾ ਵਾਈਕੇ ਸਿਨਹਾ ਦਾ ਕਾਰਜਕਾਲ 3 ਅਕਤੂਬਰ ਨੂੰ ਖਤਮ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ।...
Advertisement
ਨਵੀਂ ਦਿੱਲੀ, 6 ਨਵੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸੂਚਨਾ ਕਮਿਸ਼ਨਰ ਹੀਰਾਲਾਲ ਸਾਮਰੀਆ ਨੂੰ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੇ ਮੁਖੀ ਵਜੋਂ ਸਹੁੰ ਚੁਕਾਈ। ਇਹ ਅਹੁਦਾ ਵਾਈਕੇ ਸਿਨਹਾ ਦਾ ਕਾਰਜਕਾਲ 3 ਅਕਤੂਬਰ ਨੂੰ ਖਤਮ ਹੋਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਰਾਸ਼ਟਰਪਤੀ ਮੁਰਮੂ ਨੇ ਇੱਥੇ ਰਾਸ਼ਟਰਪਤੀ ਭਵਨ ਵਿੱਚ ਸਮਾਰੋਹ ਦੌਰਾਨ ਸਾਮਰੀਆ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਸਮੇਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਸ੍ਰੀ ਸਾਮਰੀਆ ਦੀ ਮੁੱਖ ਸੂਚਨਾ ਕਮਿਸ਼ਨਰ ਵਜੋਂ ਨਿਯੁਕਤੀ ਤੋਂ ਬਾਅਦ ਸੂਚਨਾ ਕਮਿਸ਼ਨਰ ਦੀਆਂ ਅੱਠ ਆਸਾਮੀਆਂ ਖਾਲੀ ਹਨ। ਇਸ ਸਮੇਂ ਕਮਿਸ਼ਨ ਵਿੱਚ ਦੋ ਸੂਚਨਾ ਕਮਿਸ਼ਨਰ ਹਨ।
Advertisement
Advertisement
×