DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਮੁਲਕ ਨੂੰ ਪ੍ਰੇਰਦੀਆਂ ਰਹਿਣਗੀਆਂ: ਯੋਗੀ ਆਦਿੱਤਿਆਨਾਥ

Sacrifices of Sikh Gurus continue to inspire nation: Adityanath; ੳੁੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਮਾਗਮ ’ਚ ਹਾਜ਼ਰੀ ਲਵਾੲੀ
  • fb
  • twitter
  • whatsapp
  • whatsapp
featured-img featured-img
Gurdwara Sri Guru Singh Sabha ’ਚ ਸਮਾਗਮ ਮੌਕੇ ਹਾਜ਼ਰੀ ਭਰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ Yogi Adityanath and BJP MP Ravi Kishan ਤੇ ਹੋਰ। ਫੋਟੋ: PTI
Advertisement

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਜੋ ਕੌਮਾਂ ਆਪਣੇ ਪੁਰਖਿਆਂ ਦੀ ਬਹਾਦਰੀ ਅਤੇ ਕੁਰਬਾਨੀਆਂ ਦਾ ਸਨਮਾਨ ਕਰਦੇ ਹਨ, ਉਹ ਇਤਿਹਾਸ ਵਿੱਚ ਹਮੇਸ਼ਾ ਜ਼ਿੰਦਾ ਰਹਿੰਦੀਆਂ ਹਨ।

ਇੱਥੋਂ ਜਾਰੀ ਬਿਆਨ ਮੁਤਾਬਕ ਮੁੱਖ ਮੰਤਰੀ Yogi Adityanath ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ Paidleganj ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ Gurdwara Sri Guru Singh Sabha ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ, ‘‘ਸਿੱਖ ਗੁਰੂ ਸਹਿਬਾਨ ਨੇ ਸਨਾਤਨ ਧਰਮ, ਭਾਰਤੀ ਸੱਭਿਆਚਾਰ ਅਤੇ ਮੁਲਕ ਦੀ ਰੱਖਿਆ ਲਈ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਨੇ ਗੁੁਰਦੁਆਰਾ tourism ਵਿਕਾਸ ਕਾਰਜਾਂ, ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਹੋਰ ਸਹੂਲਤਾਂ ਦੇ ਵਿਸਤਾਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਸੰਗਤ ਨਾਲ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਉਨ੍ਹਾਂ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। 

Advertisement

ਸਿੱਖ ਗੁਰੂ ਸਾਹਿਬਾਨ ਦੀ ਪਰੰਪਰਾ ’ਤੇ ਚਾਣਨਾ ਪਾਉਂਦਿਆਂ ਆਦਿਤਿਆਨਾਥ ਨੇ ਕਿਹਾ, ‘‘ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਹਰ ਗੁਰੂ ਨੇ ਆਪਣਾ ਜੀਵਨ ਸਨਾਤਨ ਧਰਮ ਅਤੇ ਦੇਸ਼ ਦੀ ਰੱਖਿਆ ਲਈ ਸਮਰਪਿਤ ਕੀਤਾ। ਜਦੋਂ ਵੀ ਭਾਰਤੀ ਸੱਭਿਆਚਾਰ ਲਈ ਸੰਕਟ ਪੈਦਾ ਹੋਇਆ, ਤਾਂ ਉਸ ਵੇਲੇ ਸਿੱਖ ਗੁਰੂਆਂ ਨੇ ਦ੍ਰਿੜਤਾ ਨਾਲ ਡਟ ਕੇ ਇਸ ਦਾ ਸਾਹਮਣਾ ਕੀਤਾ ਅਤੇ ਆਪਣੀਆਂ ਕੁਰਬਾਨੀਆਂ ਰਾਹੀਂ ਇਸ ਦੀ ਰੱਖਿਆ ਕੀਤੀ।’’

ਮੁੱਖ ਮੰਤਰੀ ਆਦਿੱਤਿਆਨਾਥ ਨੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਹਾਨ ਸ਼ਹਾਦਤ ਭਾਰਤੀ ਇਤਿਹਾਸ ਦੇ ਸਭ ਤੋਂ ਅਹਿਮ ਚੈਪਟਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ, ‘‘ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰਾਂ ’ਚ ਚਿਣ ਦਿੱਤਾ ਗਿਆ, ਫਿਰ ਵੀ ਉਨ੍ਹਾਂ ਨੇ ਧਰਮ ਅਤੇ ਦੇਸ਼ ਪ੍ਰਤੀ ਆਪਣੀ ਸ਼ਰਧਾ ਨੂੰ ਕਾਇਮ ਰੱਖਿਆ। ਉਨ੍ਹਾਂ ਦੀ ਕੁਰਬਾਨੀ ਭਾਰਤੀ ਇਤਿਹਾਸ most glorious chapters ਵਿਚੋਂ ਇੱਕ ਹੈ।’’ 

ਮੁੱਖ ਮੰਤਰੀ ਨੇ ਆਖਿਆ ਕਿ ਗੁਰਦੁਆਰਾ ਹਰ ਕਿਸੇ ਦਾ ਜਾਤ ਜਾਂ ਭਾਈਚਾਰੇ ਦੇ ਭੇਦਭਾਵ ਤੋਂ ਬਿਨਾਂ ਜੀ ਆਇਆਂ ਆਖਦਾ ਹੈ, ਜਿਸ ਤੋਂ ਸਿੱਖ ਰਵਾਇਤਾਂ ਤੇ ਗੁਰਬਾਣੀ ਦਾ ਸਰਬਵਿਆਪੀ ਸੁਨੇਹਾ ਝਲਕਦਾ ਹੈ। 

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੇ ਹੋਰ ਆਗੂ in Gorakhpur ਦੇ Gurdwara Shri Guru Singh Sabha ਵਿੱਚ tourism development ਕੰਮਾਂ ਦਾ ਉਦਘਾਟਨ ਕਰਦੇ ਹੋਏt. ਫੋਟੋ: ANI

Advertisement
×