ਸਰਕਾਰ ਨੇ ਟਿਕਟੌਕ ਤੋਂ ਪਾਬੰਦੀ ਨਹੀਂ ਹਟਾਈ
ਕੇਂਦਰ ਸਰਕਾਰ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਨੂੰ ਅਨਬਲੌਕ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਅਫਵਾਹਾਂ ਸਨ ਕਿ ਕਈ ਜਣੇ ਭਾਰਤ ਵਿਚ ਟਿਕਟੌਕ ਵੈੱਬਸਾਈਟ ਤੱਕ ਪਹੁੰਚ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਭਾਰਤ...
Advertisement
ਕੇਂਦਰ ਸਰਕਾਰ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੌਕ ਨੂੰ ਅਨਬਲੌਕ ਕਰਨ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਅਫਵਾਹਾਂ ਸਨ ਕਿ ਕਈ ਜਣੇ ਭਾਰਤ ਵਿਚ ਟਿਕਟੌਕ ਵੈੱਬਸਾਈਟ ਤੱਕ ਪਹੁੰਚ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਟਿਕਟੌਕ ਨੂੰ ਅਨਬਲੌਕ ਕਰਨ ਦੇ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਹਨ, ਇਸ ਸਬੰਧੀ ਆ ਰਹੀਆਂ ਖ਼ਬਰ ਗਲਤ ਹਨ ਤੇ ਇਸ ਮਾਮਲੇ ’ਤੇ ਗੁੰਮਰਾਹ ਕੀਤਾ ਜਾ ਰਿਹਾ ਹੈ। ਜੂਨ 2020 ਵਿੱਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਦਰਮਿਆਨ ਝੜਪਾਂ ਹੋਈਆਂ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਟਿਕਟੌਕ, ਯੂਸੀ ਬ੍ਰਾਊਜ਼ਰ, ਸ਼ੀਨ ਆਦਿ ਸਣੇ 59 ਐਪੀਕੇਸ਼ਨਾਂ ਨੂੰ ਬਲੌਕ ਕਰ ਦਿੱਤਾ ਸੀ। ਇਸ ਤੋਂ ਬਾਅਦ ਪਬਜੀ ਤੇ ਹੋਰ ਐਪਲੀਕੇਸ਼ਨਾਂ ਨੂੰ ਬਲੌਕ ਕੀਤਾ ਗਿਆ ਸੀ। ਸਰਕਾਰੀ ਹੁਕਮਾਂ ਅਨੁਸਾਰ ਟਿਕਟੌਕ ਤੇ ਹੋਰ ਐਪ ’ਤੇ ਲਾਈਆਂ ਗਈਆਂ ਪਾਬੰਦੀਆਂ ਜਾਰੀ ਹਨ।
Advertisement
Advertisement
×