ਸਰਕਾਰ ਨੇ ਲਿੱਟੇ ’ਤੇ ਪਾਬੰਦੀ ਪੰਜ ਸਾਲ ਹੋਰ ਵਧਾਈ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਭਾਰਤ ਦੀ ਖੇਤਰੀ ਅਖੰਡਤਾ ਖਤਰੇ ਵਿੱਚ ਪਾਉਣ ਤੋਂ ਇਲਾਵਾ ਲੋਕਾਂ ਵਿੱਚ ਵੱਖਵਾਦੀ ਰੁਝਾਨਾਂ ਅਤੇ ਆਪਣੇ ਲਈ ਭਾਰਤ ਖਾਸਕਰ ਤਾਮਿਲਨਾਡੂ ਵਿੱਚ ਸਮਰਥਨ ਆਧਾਰ ਵਧਾਉਣ ਦੇ ਦੋਸ਼ ਹੇਠ ਅੱਜ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (ਲਿੱਟੇ) ’ਤੇ ਪਾਬੰਦੀ...
Advertisement
ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਭਾਰਤ ਦੀ ਖੇਤਰੀ ਅਖੰਡਤਾ ਖਤਰੇ ਵਿੱਚ ਪਾਉਣ ਤੋਂ ਇਲਾਵਾ ਲੋਕਾਂ ਵਿੱਚ ਵੱਖਵਾਦੀ ਰੁਝਾਨਾਂ ਅਤੇ ਆਪਣੇ ਲਈ ਭਾਰਤ ਖਾਸਕਰ ਤਾਮਿਲਨਾਡੂ ਵਿੱਚ ਸਮਰਥਨ ਆਧਾਰ ਵਧਾਉਣ ਦੇ ਦੋਸ਼ ਹੇਠ ਅੱਜ ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ (ਲਿੱਟੇ) ’ਤੇ ਪਾਬੰਦੀ ਪੰਜ ਸਾਲ ਲਈ ਹੋਰ ਵਧਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 3 ਦੀਆਂ ਉਪ ਧਾਰਾਵਾਂ (1) ਅਤੇ (3) ਲਾਗੂ ਕਰਦਿਆਂ ਇਹ ਪਾਬੰਦੀ ਲਾਈ ਹੈ। ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਲਿੱਟੇ ਸ੍ਰੀਲੰਕਾ ਵਿੱਚ ਕੰਮ ਕਰ ਰਿਹਾ ਹੈ ਪਰ ਭਾਰਤ ਵਿੱਚ ਵੀ ਇਸ ਦੇ ਸਮਰਥਕ, ਹਮਦਰਦ ਅਤੇ ਏਜੰਟ ਹਨ। ਕੇਂਦਰ ਸਰਕਾਰ ਦਾ ਵਿਚਾਰ ਹੈ ਕਿ ਲਿੱਟੇ ਹਾਲੇ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ ਹੈ ਜੋ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਲਈ ਨੁਕਸਾਨਦੇਹ ਹਨ। -ਪੀਟੀਆਈ
Advertisement
Advertisement
×