ਬੱਸ ਚਲਾਉਂਦੇ ਸਮੇਂ ਡਰਾਈਵਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਵੀਡੀਓ ਵਾਇਰਲ
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 7 ਨਵੰਬਰ ਅਚਾਨਕ ਪੈ ਰਹੇ ਦਿਲ ਦੇ ਦੌਰਿਆਂ ਦੀਆਂ ਘਟਨਾਵਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸੇ ਸਬੰਧਤ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਅਚਾਨਕ ਹੀ ਦਿਲ...
ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 7 ਨਵੰਬਰ
ਅਚਾਨਕ ਪੈ ਰਹੇ ਦਿਲ ਦੇ ਦੌਰਿਆਂ ਦੀਆਂ ਘਟਨਾਵਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸੇ ਸਬੰਧਤ ਇਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਡਰਾਈਵਰ ਨੂੰ ਬੱਸ ਚਲਾਉਂਦੇ ਸਮੇਂ ਅਚਾਨਕ ਹੀ ਦਿਲ ਦਾ ਦੌਰਾ ਪੈ ਜਾਂਦਾ ਹੈ। ਜਿਸ ਕਾਰਨ ਬੱਸ ਅੱਗੇ ਜਾ ਰਹੇ ਵਾਹਨ ਨਾਲ ਟਕਰਾਅ ਜਾਂਦੀ ਹੈ। ਇਹ ਸਾਰੀ ਘਟਨਾ ਬੱਸ ਵਿਚ ਲੱਗੇ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਸੋਸ਼ਲ ਮੀਡੀਆ ਵਾਇਰਲ ਵੀਡੀਓ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਡਰਾਈਵਰ ਚਲਦੀ ਬੱਸ ’ਚ ਹੀ ਇਕ ਪਾਸੇ ਡਿੱਗ ਪੈਂਦਾ ਹੈ, ਬੱਸ ਦੇ ਅੱਗੇ ਜਾ ਰਹੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਕੰਡਕਟਰ ਚਲਦੀ ਬੱਸ ਨੂੰ ਔਖੇ ਸੌਖੇ ਸੰਭਾਲਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਰਨਾਟਕਾ ਦੀ ਹੈ ਅਤੇ ਇਸ ਦੌਰਾਨ ਸਰਕਾਰੀ ਬੱਸ ਡਰਾਈਵਰ ਦੀ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ।
ਦੇਖੋ ਵੀਡੀਓ:-
कर्नाटक में सरकारी बस के ड्राइवर किरण कुमार को दिल का दौरा पड़ा और उनकी मौत हो गई.
कंडक्टर ने जैसे-तैसे बस पर काबू पाया. लोगों की अचानक मौत का सिलसिला रुक नहीं रहा.
वीडियो 👇 pic.twitter.com/wmg0unywJO
— Ranvijay Singh (@ranvijaylive) November 7, 2024

